ਨਵੇਂ ਵੀਡੀਓ ‘ਚ ਨੂਰ ਨਜ਼ਰ ਆਈ ਪੰਜਾਬ ਪੁਲਿਸ ਦੀ ਵਰਦੀ ‘ਚ, ਅਨਮੋਲ ਕਵਾਤਰਾ ਵੀ ਦੇ ਰਹੇ ਨੇ ਸਾਥ, ਦੇਖੋ ਵੀਡੀਓ
ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਨੂਰਪ੍ਰੀਤ ਕੌਰ ਯਾਨੀ ਕਿ ਨੂਰ ਇਸ ਮੁਸ਼ਕਿਲ ਸਮੇਂ ‘ਚ ਸਾਰਿਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਬਿਖੇਰ ਰਹੀ ਹੈ । ਜਿਸਦੇ ਚੱਲਦੇ ਉਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਨੂਰ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਪੰਜਾਬ ਪੁਲਿਸ ਦੇ ਅਫ਼ਸਰ ਵੀ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਨੂਰ ਤੇ ਉਸਦੀ ਭੈਣ ਜਸ਼ਨ ਵੀ ਪੰਜਾਬ ਪੁਲਿਸ ਦੀ ਵਰਦੀ ‘ਚ ਬਹੁਤ ਪਿਆਰੀਆਂ ਨਜ਼ਰ ਆ ਰਹੀਆਂ ਨੇ । ਇਸ ਵੀਡੀਓ ਨੂੰ ਟਿਕ ਟਾਕ ‘ਤੇ 183.6k ਵਿਊਜ਼ ਮਿਲ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਇਹ ਵੀਡੀਓ ਫੇਸਬੁੱਕ ਤੇ ਇੰਸਟਾਗ੍ਰਾਮ ਉੱਤੇ ਵੀ ਖੂਬ ਵਾਇਰਲ ਹੋ ਰਹੀ ਹੈ।
ਨੂਰ ਜੋ ਕਿ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ । ਕੁਝ ਸਮੇਂ ਪਹਿਲਾਂ ਹੀ ਨੂਰ ਦੇ ਨਾਲ ਨਜ਼ਰ ਆਉਣ ਵਾਲੇ ਸੰਦੀਪ ਤੂਰ ਤੇ ਵਰਨ ਭਿੰਡਰਾਂ ਨੂਰ ਦੇ ਘਰ ਦੀ ਖਸਤਾ ਹਾਲਤ ਤੋਂ ਜਾਣੂ ਕਰਵਾਇਆ ਸੀ । ਜਿਸ ਤੋਂ ਬਾਅਦ ਕੁਝ ਸਮਾਜ ਸੇਵੀ ਲੋਕ ਅੱਗੇ ਆਏ ਨੇ ਤੇ ਹੁਣ ਸਾਰੇ ਮਿਲਕੇ ਨੂਰ ਦੇ ਪਰਿਵਾਰ ਵਾਲਿਆਂ ਲਈ ਨਵਾਂ ਘਰ ਤਿਆਰ ਕਰਵਾ ਰਹੇ ਨੇ । ਨੂਰ ਅਜਿਹੀ ਬੱਚੀ ਹੈ ਜਿਸ ਨੇ ਪੰਜਾਬ ਦੇ ਸੀ.ਐੱਮ ਨਾਲ ਵੀ ਟਿਕ ਟਾਕ ਵੀਡੀਓ ਬਣਾ ਕੇ ਲੋਕਾਂ ਨੂੰ ਵਧੀਆ ਸੁਨੇਹਾ ਦਿੱਤਾ ਸੀ ।