ਟਾਈਗਰ ਸ਼ਰਾਫ ਦੀ ਵਿਗੜਦੀ ਸਿਹਤ, ਵੀਡੀਓ ਦੇਖ ਕੇ ਪ੍ਰੇਸ਼ਾਨ ਹੋਏ ਫੈਨਜ਼, ਪੁੱਛ ਰਹੇ ਨੇ ‘ਕੀ ਹੋ ਗਿਆ'
Tiger Shroff not well: ਟਾਈਗਰ ਸ਼ਰਾਫ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ 'ਚੋਂ ਇੱਕ ਹਨ ਜੋ ਫ਼ਿਲਮਾਂ 'ਚ ਐਕਸ਼ਨ ਦੇ ਨਾਲ-ਨਾਲ ਆਪਣੇ ਡਾਂਸ ਅਤੇ ਫਿਟਨੈੱਸ ਲਈ ਜਾਣੇ ਜਾਂਦੇ ਹਨ। ਟਾਈਗਰ ਸ਼ਰਾਫ ਖੁਦ ਨੂੰ ਫਿੱਟ ਰੱਖਣ ਲਈ ਕਾਫੀ ਵਰਕਆਊਟ ਕਰਦੇ ਰਹਿੰਦੇ ਹਨ। ਇਸ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਲੱਗ ਜਾਂਦਾ ਹੈ ਪਰ ਹੁਣ ਟਾਈਗਰ ਸ਼ਰਾਫ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਅਦਾਕਾਰ ਆਪਣਾ ਬੀਪੀ (ਬਲੱਡ ਪ੍ਰੈਸ਼ਰ) ਚੈੱਕ ਕਰਵਾਉਂਦੇ ਨਜ਼ਰ ਆ ਰਹੇ ਹਨ। ਟਾਈਗਰ ਸ਼ਰਾਫ ਦਾ ਚੈਕਅੱਪ ਕਰਵਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Image Source: Twitter
ਹੋਰ ਪੜ੍ਹੋ : ਬੇਟੇ ਯੁੱਗ ਨੇ ਮਾਂ ਕਾਜੋਲ ਨਾਲ ਦੁਰਗਾ ਉਤਸਵ 'ਤੇ ਕੀਤੀ ਭੋਗ ਵੰਡਣ ਦੀ ਸੇਵਾ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਕਿਹਾ- ‘ਮਾਣ ਹੈ’
ਟਾਈਗਰ ਸ਼ਰਾਫ ਨੇ ਆਪਣੀ ਤਾਜ਼ਾ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਇੱਕ ਵਿਅਕਤੀ ਤੋਂ ਆਪਣਾ ਬੀਪੀ ਚੈੱਕ ਕਰਵਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਟਾਈਗਰ ਸ਼ਰਾਫ ਨੂੰ ਬਿਨਾਂ ਕਮੀਜ਼ 'ਚ ਸੋਫੇ 'ਤੇ ਪਏ ਦੇਖਿਆ ਜਾ ਸਕਦਾ ਹੈ। ਵੀਡੀਓ ਚ ਐਕਟਰ ਕੁਝ ਠੀਕ ਨਜ਼ਰ ਨਹੀਂ ਆ ਰਹੇ ਹਨ। ਇਸ ਦੇ ਨਾਲ ਹੀ ਇਕ ਵਿਅਕਤੀ ਅਦਾਕਾਰ ਦੇ ਸੱਜੇ ਹੱਥ 'ਤੇ ਬੀਪੀ ਚੈੱਕ ਕਰ ਰਿਹਾ ਹੈ।
image source instagram
ਟਾਈਗਰ ਸ਼ਰਾਫ ਨੇ ਕੈਪਸ਼ਨ 'ਚ ਲਿਖਿਆ, 'ਐਕਸ਼ਨ ਹੀਰੋ ਦੀ ਜ਼ਿੰਦਗੀ 'ਚ ਬੱਸ ਇਕ ਦਿਨ ਹੋਰ...' ਅਦਾਕਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਟਾਈਗਰ ਸ਼ਰਾਫ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖ ਕੇ ਕਾਫੀ ਪ੍ਰੇਸ਼ਾਨ ਹੋ ਗਏ ਹਨ। ਕਈ ਪ੍ਰਸ਼ੰਸਕਾਂ ਨੇ ਵੀ ਟਿੱਪਣੀਆਂ ਕਰਕੇ ਅਦਾਕਾਰ ਲਈ ਚਿੰਤਾ ਪ੍ਰਗਟ ਕੀਤੀ ਹੈ। ਇੱਕ ਪ੍ਰਸ਼ੰਸਕ ਨੇ ਆਪਣੀ ਟਿੱਪਣੀ ਵਿੱਚ ਲਿਖਿਆ, 'ਸਰ ਕੀ ਹੋਇਆ।' ਇਕ ਹੋਰ ਨੇ ਲਿਖਿਆ, 'ਸਰ, ਪ੍ਰਾਰਥਨਾ ਕਰ ਰਿਹਾ ਹਾਂ ਕਿ ਤੁਸੀਂ ਜਲਦੀ ਠੀਕ ਹੋ ਜਾਓ।' ਦੂਜੇ ਪਾਸੇ ਦੂਜੇ ਪ੍ਰਸ਼ੰਸਕਾਂ ਨੇ ਲਿਖਿਆ ਹੈ ਕਿ ਜਨਾਬ ਆਪਣਾ ਖਿਆਲ ਰੱਖੋ।
Image Source: Twitter
View this post on Instagram