ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਨੇ 'ਏਕ ਥਾ ਟਾਈਗਰ' ਦੇ 10 ਸਾਲ ਪੂਰੇ ਹੋਣ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਇਸ ਦਿਨ ਰਿਲੀਜ਼ ਹੋਵੇਗੀ 'ਟਾਈਗਰ 3'
Salman Khan And Katrina Kaif celebrates 10 years of ‘Ek Tha Tiger’: ਸਲਮਾਨ ਖ਼ਾਨ ਦੀ ਸੁਪਰਹਿੱਟ ਫਿਲਮ 'ਏਕ ਥਾ ਟਾਈਗਰ' ਨੇ ਅੱਜ 10 ਸਾਲ ਪੂਰੇ ਕਰ ਲਏ ਹਨ। ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ਦੇ ਗੀਤ ਤੋਂ ਲੈ ਕੇ ਭਾਈਜਾਨ ਦੇ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਇੱਕ ਵਾਰ ਫਿਰ ਐਕਸ਼ਨ ਅੰਦਾਜ਼ 'ਚ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਆ ਰਹੇ ਹਨ ਅਤੇ ਇਸ ਦਾ ਐਲਾਨ ਦੋਵਾਂ ਕਲਾਕਾਰਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤਾ ਹੈ। ਸਲਮਾਨ ਖ਼ਾਨ ਨੇ ਆਪਣੀ ਅਗਲੀ ਫਿਲਮ ਟਾਈਗਰ 3 ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।
image source instagram
ਹੋਰ ਪੜ੍ਹੋ : ਬੇਬੀਮੂਨ ਤੋਂ ਵਾਪਸ ਆਏ ਰਣਬੀਰ-ਆਲੀਆ, ਏਅਰਪੋਰਟ ‘ਤੇ ਅਦਾਕਾਰਾ ਆਪਣੇ ਵੱਡੇ ਸਾਰੇ ਬੇਬੀ ਬੰਪ ਨੂੰ ਇਸ ਤਰ੍ਹਾਂ ਫਲਾਂਟ ਕਰਦੀ ਆਈ ਨਜ਼ਰ
ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, 'ਏਕ ਥਾ ਟਾਈਗਰ ਨੇ 10 ਸਾਲ ਪੂਰੇ ਕਰ ਲਏ ਹਨ। ਯਾਤਰਾ ਅਜੇ ਵੀ ਜਾਰੀ ਹੈ...ਈਦ 2023 'ਤੇ ਟਾਈਗਰ 3 ਲਈ ਤਿਆਰ ਰਹੋ...ਯਸ਼ਰਾਜ ਫਿਲਮਜ਼ ਦੇ 50 ਸਾਲ ਪੂਰੇ ਹੋਣ 'ਤੇ ਟਾਈਗਰ 3 ਦਾ ਜਸ਼ਨ ਮਨਾਓ, ਅਤੇ 21 ਅਪ੍ਰੈਲ 2023 ਨੂੰ ਆਪਣੇ ਨਜ਼ਦੀਕੀ ਸਿਨੇਮਾ ਹਾਲਾਂ 'ਤੇ ਜਾ ਕੇ ਫਿਲਮ ਦੇਖੋ...ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋ ਰਹੀ ਹੈ’ ਇਸ ਪੋਸਟ 'ਚ ਉਨ੍ਹਾਂ ਨੇ ਕੈਟਰੀਨਾ ਕੈਫ, ਕਬੀਰ ਖ਼ਾਨ ਅਤੇ ਅਲੀ ਅੱਬਾਸ ਜ਼ਫਰ ਨੂੰ ਵੀ ਟੈਗ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।
image source instagram
ਸਲਮਾਨ ਖ਼ਾਨ ਦੀ ਫਿਲਮ 'ਟਾਈਗਰ 3' ਨੂੰ ਮਨੀਸ਼ ਸ਼ਰਮਾ ਡਾਇਰੈਕਟ ਕਰ ਰਹੇ ਹਨ। ਫਿਲਮ 'ਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਤੋਂ ਇਲਾਵਾ ਇਮਰਾਨ ਹਾਸ਼ਮੀ, ਦਾਨਿਸ਼ ਹੁਸੈਨ ਅਤੇ ਕੁਮੁਦ ਮਿਸ਼ਰਾ ਵਰਗੇ ਕਲਾਕਾਰ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸਲਮਾਨ ਖ਼ਾਨ ਦੀਆਂ ਆਉਣ ਵਾਲੀਆਂ ਫਿਲਮਾਂ 'ਚ ਕਭੀ ਈਦ ਕਭੀ ਦੀਵਾਲੀ ਵੀ ਸ਼ਾਮਲ ਹੈ ਅਤੇ ਫਿਲਮ ਦੀ ਸਟਾਰਕਾਸਟ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਇੰਨਾ ਹੀ ਨਹੀਂ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 'ਚ ਸਲਮਾਨ ਖ਼ਾਨ ਦੇ ਕੈਮਿਓ ਕਰਨ ਦੀ ਵੀ ਖਬਰ ਹੈ।
image source instagram
View this post on Instagram