ਵਿਵਾਦਾਂ 'ਚ ਫਸੀ ਫਿਲਮ 'ਠੱਗਸ ਆਫ ਹਿੰਦੁਸਤਾਨ'
ਉੱਤਰ ਪ੍ਰਦੇਸ਼ ਦੇ ਜੌਨਪੁਰ 'ਚ ਫਿਲਮ 'ਠੱਗਸ ਆਫ ਹਿੰਦੁਸਤਾਨ' ਦੇ ਨਿਰਮਾਤਾ ,ਨਿਰਦੇਸ਼ਕ ਅਤੇ ਅਦਾਕਾਰ ਆਮਿਰ ਖਾਨ ਦੇ ਖਿਲਾਫ ਜਾਤੀ ਵਿਸ਼ੇਸ਼ ਨੂੰ ਅਪਮਾਨਿਤ ਕਰਨ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ । ਅਦਾਲਤ ਨੇ ਮਾਮਲਾ ਦਰਜ ਕਰਵਾਉਣ ਵਾਲੇ ਹੰਸਰਾਜ ਚੌਧਰੀ ਨੂੰ ਗਵਾਹੀ ਲਈ ਬਾਰਾਂ ਨਵੰਬਰ ਨੂੰ ਤਲਬ ਕੀਤਾ ਹੈ । ਦੱਸ ਦਈਏ ਕਿ 'ਠੱਗਸ ਆਫ ਹਿੰਦੁਸਤਾਨ' ਇੱਕ ਅੰਗਰੇਜ਼ੀ ਨਾਵਲਿਸਟ ਦੇ ਨਾਵਲ 'ਤੇ ਅਧਾਰਿਤ ਹੈ ਜੋ ਅਜ਼ਾਦੀ ਤੋਂ ਪਹਿਲਾਂ ਦੇ ਦੀਵਾਨਾਂ ਨੂੰ ਅੱਤਵਾਦੀ ਅਤੇ ਠੱਗ ਸ਼ਬਦਾਂ ਨਾਲ ਬੁਲਾਉਂਦੇ ਸਨ ।
ਹੋਰ ਵੇਖੋ : ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ ‘ਮੰਜੇ ਬਿਸਤਰੇ-2’ ਦੇਖੋ ਵੀਡੀਓ
ਫਿਲਮ 'ਚ ੧੭੯੫ ਦੀ ਘਟਨਾ ਵਿਖਾਈ ਗਈ ਹੈ । ਹੰਸਰਾਜ ਚੌਧਰੀ ਨੇ 'ਠੱਗਸ ਆਫ ਹਿੰਦੁਸਤਾਨ' ਦੇ ਨਿਰਮਾਤਾ ਆਦਿੱਤਿਆ ਚੋਪੜਾ ,ਨਿਰਦੇਸ਼ਕ ਵਿਜੇ ਕ੍ਰਿਸ਼ਨਾ ਅਦਾਕਾਰ ਆਮਿਰ ਖਾਨ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ । ਫਿਲਮ ਦੇ ਟ੍ਰੇਲਰ 'ਚ ਮਲਾਹ ਜਾਤੀ ਨੂੰ ਫਿਰੰਗੀ ਮਲਾਹ ਸ਼ਬਦਾਂ ਨਾਲ ਸੰਬੋਧਿਤ ਕੀਤਾ ਗਿਆ ਹੈ ।ਸ਼ਿਕਾਇਤਕਰਤਾ ਦੇ ਵਕੀਲ ਦਾ ਕਹਿਣਾ ਹੈ ਕਿ ਫਿਲਮ ਦੀ ਟੀਆਰਪੀ ਵਧਾਉਣ ਅਤੇ ਮੁਨਾਫਾ ਕਮਾਉਣ ਲਈ ਇਸ ਫਿਲਮ ਦਾ ਨਾਂਅ ਰੱਖਿਆ ਗਿਆ ਅਤੇ ਜਾਤੀ ਵਿਸ਼ੇਸ਼ ਨੂੰ ਅਪਮਾਨਿਤ ਕੀਤਾ ਗਿਆ ।
ਹੋਰ ਵੇਖੋ : ਬਲਰਾਜ ਕਰ ਰਹੇ ਨੇ ‘ਇਸ਼ਕਬਾਜ਼ੀਆਂ’ ,ਕਿਸ ਨਾਲ ਵੇਖੋ ਵੀਡਿਓ
thugs-of-hindostan
ਇਸ ਦੇ ਨਾਲ ਹੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਫਿਲਮ ਦੀ ਕਹਾਣੀ ਸਿਰਫ ਕਾਨਪੁਰ ਜ਼ਿਲੇ ਦੀ ਹੈ ਅਤੇ ਫਿਰ ਫਿਲਮ ਦਾ ਟਾਈਟਲ 'ਠੱਗਸ ਆਫ ਹਿੰਦੁਸਤਾਨ' ਰੱਖਣਾ ਫਿਲਮਕਾਰਾਂ ਦੀ ਬੁਰੀ ਭਾਵਨਾ ਨੂੰ ਦਰਸਾਉਂਦਾ ਹੈ । ਫਿਲਮ 'ਚ ਆਮਿਰ ਖਾਨ ਨੂੰ ਫਿਰੰਹੀ ਮਲਾਹ ਦੇ ਨਾਂਅ ਨਾਲ ਸੰਬੋਧਿਤ ਕੀਤਾ ਗਿਆ ਹੈ ।ਫਿਲਮਕਾਰ ਜਾਣਦੇ ਨੇ ਕਿ ਵਿਰੋਧ 'ਤੇ ਫਿਲਮ ਜ਼ਿਆਦਾ ਚੱਲੇਗੀ । ਫਿਲਹਾਲ ਫਿਲਮ ਅੱਠ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਇਹ ਫਿਲਮ ਵਿਵਾਦਾਂ 'ਚ ਨਜ਼ਰ ਆ ਰਹੀ ਹੈ ।