ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਤੇ ਹਮਲੇ ਦਾ ਜਤਾਇਆ ਜਾ ਰਿਹਾ ਖਦਸ਼ਾ, ਪਿੰਡ ਨੂੰ ਕੀਤਾ ਗਿਆ ਸੀਲ
ਗਾਇਕ ਸਿੱਧੂ ਮੂਸੇਵਾਲਾ (Sidhu Moose wala) ਜਿਸ ਦਾ ਕਤਲ ਬੀਤੀ 29 ਮਈ ਨੁੰ ਕਰ ਦਿੱਤਾ ਗਿਆ ਸੀ । ਹੁਣ ਮਰਹੂਮ ਗਾਇਕ ਦੇ ਪਰਿਵਾਰ ਵਾਲਿਆਂ ‘ਤੇ ਹਮਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ । ਜਿਸ ਦੇ ਚੱਲਦਿਆਂ ਉਸ ਦੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਜਾਂਚ ‘ਚ ਕਈ ਖੁਲਾਸੇ ਹੋਏ ਹਨ ।
Image Source: Twitter
ਹੋਰ ਪੜ੍ਹੋ : ਸੜਕ ‘ਤੇ ਲੜਖੜਾਉਂਦੀ ਨਜ਼ਰ ਆਈ ਬਬੀਤਾ ਜੀ ਉਰਫ ਮੁਨਮੁਨ ਦੱਤਾ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਮਾਨਸਾ ਪੁਲਿਸ ਨੇ ਤਫ਼ਤੀਸ਼ ਤੋਂ ਬਾਅਦ ੭ ਦੋਸ਼ੀਆਂ ਖਿਲਾਫ ਅਦਾਲਤ 'ਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਇਸ 'ਚ ਰੇਕੀ ਕਰਨ ਵਾਲੇ ਮਨਦੀਪ ਤੂਫਾਨ, ਮਨੀ ਰਈਆ, ਸ਼ੂਟਰ ਦੀਪਕ ਮੁੰਡੀ ਅਤੇ ਜਗਤਾਰ ਸਿੰਘ ਤੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਏ ਹਨ।
image from instagram
ਹੋਰ ਪੜ੍ਹੋ :ਹਰਭਜਨ ਮਾਨ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ
ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦਾ ਇੱਕ ਗੁਆਂਢੀ ਵੀ ਰੇਕੀ ਕਰਨ ਵਾਲਿਆਂ ‘ਚ ਸ਼ਾਮਿਲ ਦੱਸਿਆ ਜਾ ਰਿਹਾ ਹੈ ।ਜਗਤਾਰ ‘ਤੇ ਸਿੱਧੂ ਮੂਸੇਵਾਲਾ ਦੇ ਗੀਤ ਲੀਕ ਕਰਨ ਦਾ ਵੀ ਇਲਜ਼ਾਮ ਸੀ ।ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਬਹੁਤ ਹੀ ਛੋਟੀ ਉਮਰ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਥਾਂ ਬਣਾ ਲਈ ਸੀ ।
Image Source: Twitter
ਆਪਣੇ ਵੱਖਰੀ ਗਾਉਣ ਅਤੇ ਲਿਖਣ ਸ਼ੈਲੀ ਦੇ ਲਈ ਉਹ ਜਾਣਿਆਂ ਜਾਂਦਾ ਸੀ । ਉਹ ਆਪਣੇ ਗੀਤਾਂ ਦੇ ਜ਼ਰੀਏ ਹੀ ਵਿਰੋਧੀਆਂ ਨੂੰ ਜਵਾਬ ਦਿੰਦਾ ਸੀ ।ਸਿੱਧੂ ਦੇ ਮਾਪੇ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ ।
View this post on Instagram