ਇਸ ਖੂਬਸੂਰਤ ਜਗ੍ਹਾ 'ਤੇ ਰਚਾਉਣਗੇ  ਰਣਬੀਰ ਅਤੇ ਦੀਪਿਕਾ ਵਿਆਹ !

Reported by: PTC Punjabi Desk | Edited by: Shaminder  |  October 27th 2018 06:25 AM |  Updated: October 27th 2018 06:25 AM

ਇਸ ਖੂਬਸੂਰਤ ਜਗ੍ਹਾ 'ਤੇ ਰਚਾਉਣਗੇ  ਰਣਬੀਰ ਅਤੇ ਦੀਪਿਕਾ ਵਿਆਹ !

ਰਣਬੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਵਿਆਹ ਦੀਆਂ ਚਰਚਾ ਏਨੀਂ ਦਿਨੀਂ ਬਾਲੀਵੁੱਡ 'ਚ ਖੂਬ ਹੋ ਰਹੀ ਹੈ । ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ । ਪਰ ਬਾਲੀਵੁੱਡ ਦੇ ਨਾਲ-ਨਾਲ ਉਨ੍ਹਾਂ ਦੇ ਫੈਨਸ ਨੂੰ ਵੀ ਉਨ੍ਹਾਂ ਦੇ ਵਿਆਹ ਬਾਰੇ ਜਾਨਣ ਲਈ ਬਹੁਤ ਹੀ ਉਤਾਵਲੇ ਹਨ ਕਿ ਆਖਿਰਕਾਰ ਇਹ ਜੋੜੀ ਕਿੱਥੇ ਵਿਆਹ ਰਚਾਏਗੀ । ਚਰਚਾ ਚੱਲ ਰਹੀ ਸੀ ਦੋਵੇਂ ਇਟਲੀ 'ਚ ਵਿਆਹ ਕਰਵਾਉਣਗੇ ਅਤੇ ਹੁਣ ਇਹ ਗੱਲ ਪੁਖਤਾ ਹੋ ਚੁੱਕੀ ਹੈ ਅਤੇ ਇਹ ਤੈਅ ਹੋ ਚੁੱਕਿਆ ਹੈ ਕਿ ਦੋਵੇਂ ਇਟਲੀ ਦੇ ਲੋਕ ਕੋਮੋ 'ਚ ਹੀ ਵਿਆਹ ਕਰਵਾਉਣਗੇ । ਦੋਵੇਂ ੧੪-੧੫ ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ ।

ਹੋਰ ਵੇਖੋ : ਰਾਣਾ ਰਣਬੀਰ ਦੀ ਆਸੀਸ ਪਾ ਰਹੀ ਹੈ ਧਮਾਲਾਂ,ਸੁਣੋ ਫੈਨਸ ਨੇ ਕਿ ਕਿਹਾ ਫ਼ਿਲਮ ਨੂੰ ਦੇਖਣ ਤੋਂ ਬਾਅਦ

Deepika Padukone, Ranveer Singh Deepika Padukone, Ranveer Singh

ਦੋਨਾਂ ਨੇ ਇਹ ਖਾਸ ਦਿਨ ਇਸ ਲਈ ਚੁਣਿਆ ਹੈ ਕਿਉਂਕਿ ਦੋਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਇਹ ਵਿਆਹ ਹੋਣ ਜਾ ਰਿਹਾ ਹੈ ਅਤੇ ਇੱਕ ਦਿਨ ਦੋਨਾਂ ਦਾ ਵਿਆਹ ਸਿੰਧੀ ਯਾਨੀ ਕਿ ਰਣਵੀਰ ਸਿੰਘ ਦੇ ਪਰਿਵਾਰ ਦੀਆਂ ਰਿਵਾਇਤਾਂ ਮੁਤਾਬਕ ਹੋਵੇਗਾ ਜਦਕਿ ਦੀਪਿਕਾ ਦੇ ਪਰਿਵਾਰ ਦੀਆਂ ਰਿਵਾਇਤਾਂ ਮੁਤਾਬਕ ਵੀ ਦੋਨਾਂ ਦਾ ਵਿਆਹ ਹੋਵੇਗਾ । ਦੋਨਾਂ ਨੇ ਆਪਣੇ ਵਿਆਹ 'ਚ ਪਾਉਣ ਵਾਲੀ ਡਰੈੱਸ ਵੀ ਚੁਣ ਲਈ ਹੈ । ਦੱਸ ਦਈਏ ਦੀਪਿਕਾ ਪਾਦੂਕੋਣ ਨੇ 'ਪਦਮਾਵਤ' ਦੀ ਰਿਲੀਜ਼ ਤੋਂ ਬਾਅਦ ਹੁਣ ਤੱਕ ਕਿਸੇ ਵੀ ਫਿਲਮ 'ਚ ਕੰਮ ਨਹੀਂ ਕੀਤਾ ਹੇ ।ਸੰਜੇ ਲੀਲਾ ਭੰਸਾਲੀ ਦੀ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਨੇ ਵਿਸ਼ਾਲ ਭਾਰਦਵਾਜ ਦੀ ਫਿਲਮ ਸਾਈਨ ਕੀਤੀ ਸੀ । ਜਿਸ 'ਚ ਉਨ੍ਹਾਂ ਦੇ ਹੀਰੋ ਇਰਫਾਨ ਖਾਨ ਸਨ ਪਰ ਆਪਣੀ ਬਿਮਾਰੀ ਦੇ ਇਲਾਜ਼ ਕਾਰਨ ਉਹ ਲੰਦਨ ਚਲੇ ਗਏ ਅਤੇ ਫਿਲਮ ਬੰਦ ਹੋ ਗਈ ।

ਹੋਰ ਵੇਖੋ : ਦੀਪਿਕਾ ਅਤੇ ਰਣਵੀਰ ਨਾਲ ਆਪਣੀ ਅਗਲੀ ਫ਼ਿਲਮ ਲਈ ਤਿਆਰ ਹਨ ਸੰਜੇ ਲੀਲਾ ਭੰਸਾਲੀ

Wedding In November? Ranveer, Deepika Finally Clear The Air – WATCH Wedding In November? Ranveer, Deepika Finally Clear The Air – WATCH

ਫਿਲਹਾਲ ਉਨ੍ਹਾਂ ਦੇ ਕੋਲ ਕੋਈ ਫਿਲਮ ਨਹੀਂ ਹੈ ,ਪਰ ਰਣਵੀਰ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਕਰ ਰਹੇ ਨੇ । ਉਨ੍ਹਾਂ ਨੇ ਆਲਿਆ ਭੱਟ ਦੇ ਨਾਲ ਗਲੀ ਬੁਆਏ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਰੋਹਿਤ ਸ਼ੈੱਟੀ ਦੀ ਸਿੰਬਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਜੋ ਇਸੇ ਸਾਲ ਦਸੰਬਰ 'ਚ ਰਿਲੀਜ਼ ਹੋਣ ਜਾ ਰਹੀ ਹੈ । ਪਰ ਇਸ ਤੋਂ ਪਹਿਲਾਂ ਰਣਵੀਰ ਸਿੰਘ ਦੀਪਿਕਾ ਪਾਦੁਕੋਣ ਨਾਲ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝਣ ਜਾ ਰਹੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network