ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ
ਨੇਹਾ ਕੱਕੜ (Neha Kakkar ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਾਇਕਾ ਦੇ ਨਾਲ ਉਸ ਦਾ ਪਤੀ ਰੋਹਨਪ੍ਰੀਤ ਵੀ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਬਹੁਤ ਹੀ ਕਿਊਟ ਲੱਗ ਰਹੇ ਹਨ । ਇਸ ਦੇ ਨਾਲ ਹੀ ਦੋਵਾਂ ਜਣਿਆਂ ਦੋ ਕਿਊਟ ਜਿਹੇ ਬੱਚਿਆਂ ਨੂੰ ਵੀ ਆਪਣੀ ਗੋਦੀ ‘ਚ ਬਿਠਾਇਆ ਹੋਇਆ ਹੈ ।
Image From Instagram
ਹੋਰ ਪੜ੍ਹੋ : ਇਹ ਹੈ ਬਾਲੀਵੁੱਡ ਦੇ ਉਹਨਾਂ ਸਿਤਾਰਿਆਂ ਦੀ ਲਿਸਟ ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਕਰਵਾਇਆ ਵਿਆਹ
ਦੋਵਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਇਸ ਵੀਡੀਓ ਨੂੰ ਲੋਕਾਂ ਨੇ ਦੇਖ ਲਿਆ ਹੈ ।
View this post on Instagram
ਦੋਵਾਂ ਦੇ ਪ੍ਰਸ਼ੰਸਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਦੇ ਚੁੱਕੀ ਹੈ ਅਤੇ ਲਗਾਤਾਰ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਲਈ ਹਿੱਟ ਗੀਤ ਗਾ ਰਹੀ ਹੈ ।
Image From Instagram
ਰੋਹਨਪ੍ਰੀਤ ਨਾਲ ਉਨ੍ਹਾਂ ਦਾ ਵਿਆਹ ਬੀਤੇ ਸਾਲ ਹੋਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ ਸਨ । ਨੇਹਾ ਕੱਕੜ ਦੇ ਪਤੀ ਵੀ ਵਧੀਆ ਗਾਇਕ ਹਨ ਅਤੇ ਹੁਣ ਤੱਕ ਉਹ ਵੀ ਕਈ ਹਿੱਟ ਗੀਤ ਗਾ ਚੁੱਕੇ ਹਨ ।