ਸੋਸ਼ਲ ਮੀਡੀਆ ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਹਿਮਾਂਸ਼ੀ ਖੁਰਾਣਾ ਦਾ ਇਹ ਵੀਡੀਓ
ਹਿਮਾਂਸ਼ੀ ਖੁਰਾਣਾ ਅਕਸਰ ਆਪਣੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ। ਹਾਲ ਹੀ ਵਿੱਚ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਹਿਮਾਂਸ਼ੀ ਖੁਰਾਣਾ ਦੀ ਪ੍ਰਫਾਰਮੈਂਸ ਦੀ ਸ਼ਲਾਘਾ ਕਰ ਰਹੇ ਹਨ।
Pic Courtesy: Instagram
ਹੋਰ ਪੜ੍ਹੋ :
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਭੈਣ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
Pic Courtesy: Instagram
ਹਿਮਾਂਸ਼ੀ ਖੁਰਾਣਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਹਿਮਾਂਸ਼ੀ 'ਦੇਖੋ ਬਦਤਮੀਜ਼ ਹੋ ਗਿਆ' ਗਾਣੇ 'ਤੇ ਜ਼ਬਰਦਸਤ ਹਾਵ-ਭਾਵ ਦਿਖਾਉਂਦੀ ਨਜ਼ਰ ਆ ਰਹੀ ਹੈ।
Pic Courtesy: Instagram
ਵੀਡੀਓ ਵਿੱਚ, ਉਸ ਨੇ ਪਹਿਲਾਂ ਬਲੈਕ ਕਲਰ ਦਾ ਟੌਪ ਪਾਇਆ ਹੋਇਆ ਹੈ ਤੇ ਫਿਰ ਅਚਾਨਕ ਉਹ ਨੀਲੇ ਰੰਗ ਦੇ ਸੂਟ ਵਿੱਚ ਦਿਸਦੀ ਹੈ। ਵੀਡੀਓ ਵਿੱਚ ਉਸ ਦੇ ਐਕਸਪ੍ਰੈਸ਼ਨ ਜ਼ਬਰਦਸਤ ਲੱਗ ਰਹੇ ਹਨ। ਹਿਮਾਂਸ਼ੀ ਖੁਰਾਣਾ ਦੇ ਇਸ ਵੀਡੀਓ ਨੂੰ 75 ਹਜ਼ਾਰ ਤੋਂ ਵੱਧ ਲਾਈਕਸ ਤੇ 1775 ਹਜ਼ਾਰ ਤੋਂ ਵੱਧ ਕਮੈਂਟ ਮਿਲ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਰਹੀ ਹੈ।
View this post on Instagram