ਪੰਜਾਬੀ ਰਸੋਈ ਦੀ ਸ਼ਾਨ ਸੀ ਇਹ ਚੀਜ਼, ਕੀ ਤੁਹਾਨੂੰ ਪਤਾ ਹੈ ਇਸ ਦਾ ਨਾਮ, ਗਾਇਕ ਭੁਪਿੰਦਰ ਗਿੱਲ ਨੇ ਸਾਂਝਾ ਕੀਤਾ ਵੀਡੀਓ
ਪੰਜਾਬੀ ਗਾਇਕ ਭੁਪਿੰਦਰ ਗਿੱਲ (Bhupinder Gill) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਭੁਪਿੰਦਰ ਗਿੱਲ ਦਾਲ ਰਿੱਜਦੀ ਹੋਈ ਵਿਖਾ ਰਹੇ ਹਨ । ਦੇਸੀ ਤਰੀਕੇ ਨਾਲ ਬਣਾਈ ਗਈ ਇਸ ਦਾਲ ਦਾ ਸਵਾਦ ਵੱਖਰਾ ਹੀ ਹੁੰਦਾ ਹੈ । ਅੱਜ ਕੱਲ੍ਹ ਟਾਵੇਂ ਟਾਵੇਂ ਪਿੰਡਾਂ ‘ਚ ਹੀ ਇਸ ਤਰੀਕੇ ਨਾਲ ਦਾਲ ਬਣਾਈ ਜਾਂਦੀ ਹੈ । ਜ਼ਿਆਦਾਤਰ ਘਰਾਂ ‘ਚ ਦਾਲ ਕੁੱਕਰ ‘ਚ ਹੀ ਬਣਾਈ ਜਾਂਦੀ ਹੈ ।
Image From Instagram
ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਕਰਵਾ ਚੌਥ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਭੁਪਿੰਦਰ ਗਿੱਲ ਨੇ ਇਹ ਵੀਡੀਓ ਸਾਂਝਾ ਕਰਦੇ ਹੋਏ ਪੁੱਛਿਆ ਵੀ ਹੈ ਕਿ ਕਿਸ ਕਿਸ ਨੇ ਇਸ ਤਰੀਕੇ ਦੇ ਨਾਲ ਬਣਾਈ ਗਈ ਦਾਲ ਖਾਧੀ ਹੈ । ਇਸ ਦਾਲ ਨੂੰ ਬਨਾਉਣ ਦਾ ਤਰੀਕਾ ਇਹ ਹੈ ਕਿ ਕੁਝ ਪਾਥੀਆਂ ਬਾਲ ਕੇ ਦਾਲ ਇਸ ‘ਤੇ ਰੱਖ ਦਿੱਤੀ ਜਾਂਦੀ ਹੈ । ਜਿਸ ਤੋਂ ਬਾਅਦ ਇਹ ਦਾਲ ਹੌਲੀ ਹੌਲੀ ਸਾਰਾ ਦਿਨ ਬਣਦੀ ਰਹਿੰਦੀ ਹੈ ।
Image From Instagram
ਕੀ ਤੁਸੀਂ ਵੀ ਇਸ ਤਰੀਕੇ ਨਾਲ ਬਣਾਈ ਹੈ ਕਦੇ ਦਾਲ ਅਤੇ ਇਸ ਦਾਲ ਨੂੰ ਜਿਸ ਚੀਜ਼ ‘ਚ ਬਣਾਇਆ ਜਾ ਰਿਹਾ ਹੈ ਉਸ ਦਾ ਨਾਮ ਵੀ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ । ਇਸ ਨੂੰ ਹਾਰਾ ਕਿਹਾ ਜਾਂਦਾ ਹੈ ਅਤੇ ਕੁਝ ਥਾਵਾਂ ‘ਤੇ ਇਸ ਨੂੰ ਭੜੋਲੀ ਵੀ ਆਖਿਆ ਜਾਂਦਾ ਹੈ । ਭੁਪਿੰਦਰ ਗਿੱਲ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਤਰ੍ਹਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।
View this post on Instagram