ਬੇਜ਼ੁਬਾਨ ਊਠਾਂ ਦੀ ਜਾਨ ਬਚਾ ਕੇ ਮਸੀਹਾ ਬਣੀ ਖ਼ਾਲਸਾ ਕਾਲਜ ਵੈਟਰਨਰੀ ਹਸਪਤਾਲ ਦੇ ਡਾਕਟਰਾਂ ਦੀ ਇਹ ਟੀਮ
ਇੱਕ ਬਹੁਤ ਹੀ ਦੁਖਦਾਇਕ ਮਾਮਲਾ ਸਾਹਮਣੇ ਆਇਆ ਹੈ। ਕੁਝ ਲੋਕ ਆਪਣੇ ਫਾਇਦਿਆਂ ਦੇ ਲਈ ਕਿਸੇ ਵੀ ਹੱਦ ਤੱਕ ਪਹੁੰਚ ਗਏ ਨੇ । ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ। ਕੁਝ ਲਾਲਚੀ ਲੋਕ ਰਾਜਸਥਾਨ ਤੋਂ ਜੰਮੂ 4 ਊਠਾਂ ਨੂੰ ਲੈ ਜਾ ਰਹੇ ਸੀ। ਜਿਸਦੇ ਚੱਲਦੇ ਰਸਤੇ ‘ਚ ਤਰਨ ਤਾਰਨ ਰੋਡ ਵਿਖੇ ਹਾਦਸਾ ਵਾਪਰਿਆ ਤੇ ਇੱਕ ਟਰੱਕ ਨੇ ਊਠਾਂ ਨੂੰ ਕੁਚਲ ਦਿੱਤਾ।
ਹੋਰ ਪੜ੍ਹੋ : ਦਿਲਾਂ ਨੂੰ ਸਕੂਨ ਦੇ ਰਿਹਾ ਹੈ ਗਾਇਕ ਜਸਬੀਰ ਜੱਸੀ ਦਾ ‘ਹੀਰ’ ਗੀਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਹੋਰ ਪੜ੍ਹੋ : ‘ਕਿਸੇ ਖ਼ਾਸ ਮੰਜ਼ਿਲ ਲਈ ਸਫਰ ਸੌਖਾ ਨਹੀਂ ਹੁੰਦਾ’-ਹਰਦੀਪ ਗਰੇਵਾਲ, ਇਹ ਤਸਵੀਰਾਂ ਕਰ ਰਹੀਆਂ ਨੇ ਹਰ ਇੱਕ ਨੂੰ ਹੈਰਾਨ
ਪਰ ਇਨ੍ਹਾਂ ਬੇਜ਼ੁਬਾਨਾਂ ਦੇ ਲਈ ਮਸੀਹਾ ਬਣਕੇ ਸਾਹਮਣੇ ਆਈ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ ਹਸਪਤਾਲ ਦੇ ਸਟਾਫ਼ ਮੈਂਬਰਾਂ ਦੀ ਟੀਮ । ਜਿਨ੍ਹਾਂ ਨੇ ਇਨ੍ਹਾਂ ਊਠਾਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਦਿੱਤੀ । ਇਸ ਮੌਕੇ ਡਾ. ਜੋਬਨਜੀਤ ਸਿੰਘ ਅਤੇ ਡਾ. ਕਰਨ ਦੀ ਟੀਮ ਨੇ ਇਨ੍ਹਾਂ ਬੇਜ਼ੁਬਾਨਾਂ ਦੇ ਦਰਦ ਨੂੰ ਭਾਂਪਦਿਆਂ ਹੋਇਆ ਬਹੁਤ ਹੀ ਸਹਿਜਤਾ ਨਾਲ ਇਲਾਜ ਕੀਤਾ। ਉਨ੍ਹਾਂ ਕਿਹਾ ਕਿ ਇਨਸਾਨ ਤਾਂ ਆਪਣਾ ਦਰਦ ਬੋਲ ਕੇ ਬਿਆਨ ਕਰ ਦਿੰਦਾ ਹੈ, ਪਰ ਬੇਜ਼ੁਬਾਨ ਜਾਨਵਰਾਂ ਦਾ ਦਰਦ ਨੂੰ ਉਨ੍ਹਾਂ ਦੇ ਹਾਵ-ਭਾਵ ਨਾਲ ਮਹਿਸੂਸ ਕਰਨਾ ਪੈਂਦਾ ਹੈ ਤੇ ਉਨ੍ਹਾਂ ਦਾ ਇਲਾਜ ਕਰਨਾ ਬਹੁਤ ਵੱਡਾ ਇਮਤਿਹਾਨ ਹੁੰਦਾ ਹੈ।
ਡਾਕਟਰ ਸਾਬ ਨੇ ਦੱਸਿਆ ਕਿ ਇੱਕ ਊਠ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਰਸਤੇ ’ਚ ਹੀ ਦਮ ਤੋੜ ਗਿਆ ਸੀ ਅਤੇ ਬਾਕੀ 2 ਊਠਾਂ ਦਾ ਵੈਟਰਨਰੀ ਹਸਪਤਾਲ ਦੀ ਟੀਮ ਦੁਆਰਾ ਲੰਬੀ ਜੱਦੋਂ ਜਹਿਦ ਉਪਰੰਤ ਸਫ਼ਲ ਇਲਾਜ ਕੀਤਾ ਗਿਆ। ਜਿਨ੍ਹਾਂ ਨੂੰ ਇਲਾਜ ਕਰਨ ਉਪਰੰਤ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟਕਸ਼ਨ ਐਸੋਸੀਏਸ਼ਨ ਨੂੰ ਸੌਂਪ ਦਿੱਤਾ ਗਿਆ ਹੈ।