ਬਸੰਤ ਰੁੱਤ ਦੀ ਖ਼ੂਬਸੂਰਤੀ ਨੂੰ ਬਿਆਨ ਕਰਦਾ ਗੀਤ ਸੁਣੋ ਨੁਪੂਰ ਸਿੱਧੂ ਨਰਾਇਣ ਦੀ ਆਵਾਜ਼ ‘ਚ
ਨੁਪੂਰ ਸਿੱਧੂ ਨਰਾਇਣ (Noopur Sidhu Narayan )ਜਿਨ੍ਹਾਂ ਨੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਸਰੋਤਿਆਂ ਨੂੰ ਹਮੇਸ਼ਾ ਹੀ ਮੰਤਰ ਮੁਗਧ ਕੀਤਾ ਹੈ । ਉਨ੍ਹਾਂ ਨੇ ਲੋਕ ਗੀਤ, ਗਜ਼ਲਾਂ, ਕਲਾਸੀਕਲ ਸੰਗੀਤ ਅਤੇ ਬਾਲੀਵੁੱਡ ਸਣੇ ਸੰਗੀਤ ਦਾ ਹਰ ਰੰਗ ਗਾਇਆ ਹੈ । ਬਸੰਤ ਰੁੱਤ (Basant Festival) ‘ਤੇ ਉਨ੍ਹਾਂ ਦਾ ਗੀਤ ‘ਲੋ ਫਿਰ ਬਸੰਤ ਆਈ’ (Lo Phir Basant Aayi) ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।
ਹੋਰ ਪੜ੍ਹੋ : ਭਾਰਤੀ ਸਿੰਘ ਦਾ ਆਪਣੇ ਬੇਟੇ ਗੋਲਾ ਦੇ ਨਾਲ ਕਿਊਟ ਵੀਡੀਓ ਵਾਇਰਲ, ਵੇਖੋ ਵੀਡੀਓ
ਇਹ ਗੀਤ ਬਸੰਤ ਦੀ ਰੁੱਤ ਦੇ ਸੁਹੱਪਣ ਨੂੰ ਬਿਆਨ ਕਰਦਾ ਹੈ।ਆਖਿਆ ਵੀ ਜਾਂਦਾ ਹੈ ਕਿ 'ਪਿੱਪਲ ਦੇ ਪੱਤਿਆ ਵੇ ਕੇਹੀ ਖੜ ਖੜ ਲਾਈ ਆ, ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ’ ਜੀ ਹਾਂ ਬਸੰਤ ਰੁੱਤ ‘ਚ ਪ੍ਰਕ੍ਰਿਤੀ ਵੀ ਪੁਰਾਣਾ ਗਿਲਾਫ ਉਤਾਰ ਦਿੰਦੀ ਹੈ ਅਤੇ ਰੁੱਖਾਂ ‘ਤੇ ਨਵੇਂ ਪੱਤੇ ਆਉਂਦੇ ਹਨ ।ਨੁਪੂਰ ਸਿੱਧੂ ਨਰਾਇਣ ਦੀ ਆਵਾਜ਼ ‘ਚ ਇਹ ਗੀਤ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ ।
ਹੋਰ ਪੜ੍ਹੋ : ਪੰਜਾਬੀਆਂ ਦੇ ਵਿਆਹ ‘ਚ ਅੰਗਰੇਜ਼ਾਂ ਨੇ ਵਜਾਏ ਬੈਂਡ ਵਾਜੇ, ਵੀਡੀਓ ਹੋ ਰਿਹਾ ਵਾਇਰਲ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਗਾਇਕਾ ਮਲਿਕਾ ਪੁਖਰਾਜ ਅਤੇ ਤਾਹਿਰਾ ਸਈਅਦ ਨੇ ਗਾਇਆ ਸੀ । ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਲਿਕਾ ਪੁਖਰਾਜ ਕੌਣ ਸਨ ।ਉਨ੍ਹਾਂ ਦਾ ਜਨਮ ਜੰਮੂ ਕਸ਼ਮੀਰ ਦੇ ਹਮੀਰਪੁਰ ਸਿਧਰ ‘ਚ ਹੋਇਆ ਸੀ ।1940 ਦੇ ਦਹਾਕੇ ‘ਚ ਉਨ੍ਹਾਂ ਨੇ ਬਹੁਤ ਨਾਮ ਕਮਾਇਆ ।ਮਲਿਕਾ ਪੁਖਰਾਜ (Malika Pukhraj)ਨੇ ਮਹਾਰਾਜਾ ਹਰੀ ਸਿੰਘ ਦੇ ਤਾਜ਼ਪੋਸ਼ੀ ਸਮਾਰੋਹ ‘ਚ ਵੀ ਆਪਣੀ ਗਾਇਕੀ ਦਾ ਹੁਨਰ ਵਿਖਾਇਆ । ਉਨ੍ਹਾਂ ਦੀ ਗਾਇਕੀ ਤੋਂ ਮਹਾਰਾਜਾ ਹਰੀ ਸਿੰਘ ਏਨੇ ਕੁ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੂੰ ਆਪਣੇ ਦਰਬਾਰ ਵਿੱਚ ਦਰਬਾਰੀ ਗਾਇਕ ਵਜੋਂ ਨਿਯੁਕਤ ਕਰ ਦਿੱਤਾ । ਜਿੱਥੇ ਉਹ ਨੌ ਸਾਲ ਤੱਕ ਗਾਇਕਾ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦਿੰਦੇ ਰਹੇ ।ਵੰਡ ਤੋਂ ਬਾਅਦ ਉਹ ਲਾਹੌਰ ਪਾਕਿਸਤਾਨ ਚਲੇ ਗਏ।
Image Source : Google
ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਦੇ ਲਾਹੌਰ ਰੇਡੀਓ ‘ਤੇ ਸੰਗੀਤਕਾਰ ਕਾਲੇ ਖ਼ਾਨ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ । ਉਨ੍ਹਾਂ ਦੀ ਆਵਾਜ਼ ‘ਚ ਗਾਏ ਗਏ ਲੋਕ ਗੀਤਾਂ ਖ਼ਾਸ ਤੌਰ ‘ਤੇ ‘ਪਹਾੜੀ ਗੀਤ’ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਲੋਕ ਗੀਤਾਂ ਦੇ ਲਈ ਉਨ੍ਹਾਂ ਦੀ ਆਵਾਜ਼ ਬਹੁਤ ਢੁੱਕਵੀਂ ਸੀ । ਗਾਇਕੀ ਦੇ ਖੇਤਰ ‘ਚ ਉਨ੍ਹਾਂ ਦੇ ਹੁਨਰ ਨੂੰ ਵੇਖਦੇ ਹੋਏ ਆਲ ਇੰਡੀਆ ਰੇਡੀਓ ਨੇ ‘ਲੀਜੈਂਡ ਆਫ਼ ਵਾਇਸ ਅਵਾਰਡ’ ਵੀ 1977 ‘ਚ ਦਿੱਤਾ ਗਿਆ ਸੀ ।
ਇਸ ਤੋਂ ਇਲਾਵਾ 1980 ‘ਚ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਪ੍ਰਾਈਡ ਆਫ਼ ਪਰਫਾਰਮੈਂਸ ਅਵਾਰਡ ਦੇ ਨਾਲ ਵੀ ਨਵਾਜ਼ਿਆ ਗਿਆ ਸੀ ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਅਵਾਰਡਸ ਆਪਣੇ ਨਾਮ ਕੀਤੇ ਸਨ । ਮਲਿਕਾ ਪੁਖਰਾਜ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਗਾਏ । ਉਨ੍ਹਾਂ ਚੋਂ ਹੀ ਇੱਕ ਗੀਤ ਹੈ ‘ਲੋ ਫਿਰ ਬਸੰਤ ਆਈ’।ਇਸ ਗੀਤ ਨੂੰ ਮਲਿਕਾ ਪੁਖਰਾਜ ਅਤੇ ਤਾਹਿਰਾ ਸਈਅਦ ਨੇ ਗਾਇਆ ਸੀ । ਪਰ ਹੁਣ ਇਸ ਗੀਤ ਨੂੰ ਪ੍ਰਸਿੱਧ ਗਾਇਕਾ ਨੁਪੂਰ ਸਿੱਧੂ ਨਰਾਇਣ ਦੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਮਲਿਕਾ ਪੁਖਰਾਜ ਦੀ ਯਾਦ ਦਿਵਾ ਦਿੱਤੀ ਹੈ ।
ਨੁਪੂਰ ਸਿੱਧੂ ਨਰਾਇਣ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸੁਰੀਲੀ ਆਵਾਜ਼ ‘ਚ ਪੀਟੀਸੀ ਰਿਕਾਰਡਸ ‘ਤੇ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਸ ‘ਚ ‘ਹਾਏ ਮੇਰਾ ਦਿਲ’, ‘ਸੁਣ ਵੰਝਲੀ’, ‘ਨਹਿਰ ਵਾਲੇ ਪੁਲ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।ਨੁਪੂਰ ਸਿੱਧੂ ਨਰਾਇਣ ਦਾ ਜਨਮ ਅਜਿਹੇ ਪਰਿਵਾਰ ‘ਚ ਹੋਇਆ ਜੋ ਥੀਏਟਰ ਦੇ ਨਾਲ ਸਬੰਧ ਰੱਖਦਾ ਹੈ ।ਇਹੀ ਵਜ੍ਹਾ ਸੀ ਕਿ ਘਰ ‘ਚ ਕਲਾ ਨਾਲ ਸਬੰਧਤ ਪਿਛੋਕੜ ਹੋੋਣ ਕਾਰਨ ਉਨ੍ਹਾਂ ਨੂੰ ਸੰਗੀਤ ਦੇ ਨਾਲ ਲਗਾਅ ਹੋ ਗਿਆ।
ਬਸ ਫਿਰ ਕੀ ਸੀ ਉਨ੍ਹਾਂ ਦਾ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ਅਤੇ ਹੁਣ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰਦੇ ਨਜ਼ਰ ਆਉਂਦੇ ਹਨ।