ਇਸ ਵਿਦੇਸ਼ੀ ਗਾਇਕਾ ਦਾ ਨਰਵ ਸਿਸਟਮ ਹੋਇਆ ਡੈਮੇਜ, ਕਿਹਾ ‘ਹੁਣ ਤਾਂ ਪ੍ਰਮਾਤਮਾ ਤੋਂ ਬਿਨ੍ਹਾਂ ਕੋਈ ਨਹੀਂ ਕਰ ਸਕਦਾ ਇਲਾਜ’
ਵਿਦੇਸ਼ੀ ਗਾਇਕਾ ਅਤੇ ਡਾਂਸਰ ਬ੍ਰਿਟਨੀ ਸਪੀਅਰਸ (Britney Spears)ਪਿਛਲੇ ਲੰਮੇ ਸਮੇਂ ਤੋਂ ਕਈ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੀ ਹੈ । ਖ਼ਾਸ ਕਰਕੇ ਆਪਣੀ ਬੀਮਾਰੀ ਦੇ ਕਾਰਨ ਉਹ ਕਾਫੀ ਪਰੇਸ਼ਾਨ ਹੈ । ਉਸ ਨੇ ਆਪਣੀ ਬੀਮਾਰੀ ਦੇ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਖੁੱਲ੍ਹ ਕੇ ਆਪਣੇ ਬੀਮਾਰੀ ਦੇ ਬਾਰੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ । ਇਸ ਪੋਸਟ ‘ਚ ਉਸ ਨੇ ਲਿਖਿਆ ਹੈ ਕਿ ‘ਮੈਂ ਇਸ ਸਮੇਂ ਵਿਕਟੋਰੀਆ ‘ਚ ਡਾਂਸ ਕਰ ਰਹੀ ਹਾਂ।
image From instagram
ਹੋਰ ਪੜ੍ਹੋ : ਜਾਨ੍ਹਵੀ ਕਪੂਰ ਨੇ ਪੰਜਾਬੀ ਗੀਤ ‘ਤੇ ਕੀਤਾ ਡਾਂਸ, ਵਿਦੇਸ਼ੀਆਂ ਨੂੰ ਵੀ ਲਾਇਆ ਨੱਚਣ, ਵੇਖੋ ਵੀਡੀਓ
ਮੇਰੇ ਰਾਈਟ ਸਾਈਡ ਦਾ ਨਰਵ ਸਿਸਟਮ ਡੈਮੇਜ ਜੋ ਚੁੱਕਿਆ ਹੈ । ਗਾਇਕਾ ਨੇ ਅੱਗੇ ਦੱਸਿਆ ਕਿ ਉਹ ਹਫਤੇ ‘ਚ ਤਿੰਨ ਵਾਰ ਹੀ ਜਾਗ ਪਾਉਂਦੀ ਹੈ ।ਮੈਨੂੰ ਲੱਗਦਾ ਹੈ ਕਿ ਹੁਣ ਉੱਪਰ ਵਾਲੇ ਦੀ ਦਇਆ ਤੋਂ ਬਗੈਰ ਕੋਈ ਇਲਾਜ ਨਹੀਂ ਹੈ।
image From instagram
ਹੋਰ ਪੜ੍ਹੋ : ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਸਪਨਾ ਚੌਧਰੀ, ਕਿਹਾ ‘ਮੈਂ ਤੁਹਾਨੂੰ ਦੇਖ ਨਹੀਂ ਸਕਦੀ, ਪਰ ਆਪਣੇ ਦਿਲ ‘ਚ….’
ਕਈ ਵਾਰ ਨਰਵ ਡੈਮੇਜ ਹੁੰਦਾ ਹੈ ਤਾਂ ਤੁਹਾਡੇ ਬ੍ਰੇਨ ਵਿੱਚ ਠੀਕ ਤਰ੍ਹਾਂ ਨਾਲ ਆਕਸੀਜਨ ਨਹੀਂ ਪਹੁੰਚ ਪਾਉਂਦੀ, ਉਸ ਸਮੇਂ ਤੁਹਾਡਾ ਬ੍ਰੇਨ ਲੱਗਪੱਗ ਬੰਦ ਹੋ ਜਾਂਦਾ ਹੈ । ਇਸ ਦੇ ਕਾਰਨ ਸਰੀਰ ਦੇ ਕਈ ਹਿੱਸੇ ਸੁੰਨ ਹੋਣ ਲੱਗ ਜਾਂਦੇ ਹਨ’। ਗਾਇਕਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਸੈਲੀਬ੍ਰੇਟੀਜ਼ ਵੀ ਉਸ ਦੀ ਜਲਦ ਤੰਦਰੁਸਤੀ ਦੀ ਕਾਮਨਾ ਕਰ ਰਹੇ ਹਨ ।
image From instagram
ਗਾਇਕਾ ਨੇ ਅੱਗੇ ਦੱਸਿਆ ਕਿ ਉਹ ਹਫਤੇ ‘ਚ ਤਿੰਨ ਵਾਰ ਹੀ ਜਾਗ ਪਾਉਂਦੀ ਹੈ ਅਤੇ ਉਸ ਦੇ ਸਰੀਰ ਦੇ ਇੱਕ ਹਿੱਸੇ ‘ਚ ਸੂਈ ਵਾਂਗ ਕੁਝ ਚੁੱਭਦਾ ਹੈ ਜੋ ਉਸ ਦੇ ਗਲੇ ਤੱਕ ਚੁੱਭਦਾ ਹੈ ਅਤੇ ਸਿਰ ਦੇ ਉੱਪਰਲੇ ਹਿੱਸੇ ‘ਚ ਬਹੁਤ ਦਰਦ ਹੁੰਦਾ ਹੈ ।
View this post on Instagram