ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਕੈਟਰੀਨਾ ਕੈਫ ਤੇ ਸਲਮਾਨ ਖ਼ਾਨ ਦਾ ਇਹ ਰੋਮਾਂਟਿਕ ਵੀਡੀਓ
ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਹਮੇਸ਼ਾ ਹੀ ਦਰਸ਼ਕਾਂ ਦੀ ਪਸੰਦ ਰਹੀ ਹੈ। ਸਲਮਾਨ ਅਤੇ ਕੈਟਰੀਨਾ ਕਈ ਫਿਲਮਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ, ਜਿੱਥੇ ਉਨ੍ਹਾਂ ਦੀ ਸ਼ਾਨਦਾਰ ਕਮਿਸਟਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅਜਿਹੇ ‘ਚ ਸੋਸ਼ਲ ਮੀਡੀਆ ਉੱਤੇ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਯਸ਼ਰਾਜ ਫਿਲਮਜ਼ ਨੇ ਫਿਲਮ 'ਏਕ ਥਾ ਟਾਈਗਰ' ਦੀ ਸ਼ੂਟਿੰਗ ਦੌਰਾਨ ਆਪਣੇ ਆਫੀਸੀਅਲ ਇੰਸਟਾ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਸ ਵੀਡੀਓ ਨੂੰ ਥੋੜ੍ਹੇ ਸਮੇਂ ਵਿੱਚ ਹੀ ਵੱਡੀ ਗਿਣਤੀ ਚ ਵਿਊਜ਼ ਆ ਚੁੱਕੇ ਹਨ।
ਹੋਰ ਪੜ੍ਹੋ : ਗੁਰੀ ਤੇ ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ‘Chandigarh’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
ਇਸ ਵਾਇਰਲ ਵੀਡੀਓ 'ਚ ਤੁਸੀਂ ਸਲਮਾਨ ਅਤੇ ਕੈਟਰੀਨਾ ਨੂੰ ਆਪਣੇ ਮਸ਼ਹੂਰ ਗੀਤ 'ਮਾਸ਼ਾਅੱਲ੍ਹਾ' ਦੀ ਸ਼ੂਟਿੰਗ ਕਰਦੇ ਦੇਖ ਸਕਦੇ ਹੋ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੈਟਰੀਨਾ ਆਪਣੇ ਡਾਂਸ ਸਟੈਪ ਕਰ ਰਹੀ ਹੈ ਅਤੇ ਨਾਲ ਹੀ ਆਪਣੇ ਹਾਸੇ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂਆਤ 'ਚ ਕੈਟਰੀਨਾ ਸਲਮਾਨ ਨਾਲ ਡਾਂਸ ਕਰਦੀ ਹੈ, ਜਿਸ ਤੋਂ ਬਾਅਦ ਸਲਮਾਨ ਉਸ ਤੋਂ ਮੂੰਹ ਮੋੜ ਲੈਂਦੇ ਹਨ ਅਤੇ ਕਹਿੰਦੇ ਹਨ, ''ਆਊਟਸਟੈਂਡਿੰਗ ਉਹ ਹੈ''। ਇਸ ਤੋਂ ਬਾਅਦ ਉਹ ਵੀਡੀਓ 'ਚ ਅਭਿਨੇਤਰੀ ਦਾ ਮਜ਼ਾਕ ਉਡਾਉਂਦੇ ਵੀ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਕੈਟਰੀਨਾ ਕੈਫ ਮਜ਼ਾਕ 'ਚ ਉਸ ਦਾ ਗਲਾ ਫੜ੍ਹ ਲੈਂਦੀ ਹੈ। ਦੋਵਾਂ ਕਲਾਕਾਰਾਂ ਦਾ ਇਹ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਅਤੇ ਕੈਟਰੀਨਾ ਦੀ ਸਭ ਤੋਂ ਮਸ਼ਹੂਰ ਫਿਲਮ 'ਏਕ ਥਾ ਟਾਈਗਰ' ਸਾਲ 2012 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਾਰੋਬਾਰ ਕੀਤਾ ਸੀ। ਹੁਣ ਜਲਦ ਹੀ ਕੈਟਰੀਨਾ ਸਲਮਾਨ ਨਾਲ ਏਕ ਥਾ ਟਾਈਗਰ ਦੀ ਫਰੈਂਚਾਇਜ਼ੀ 'ਟਾਈਗਰ 3' 'ਚ ਨਜ਼ਰ ਆਵੇਗੀ।
View this post on Instagram