ਦੀਪਿਕਾ ਚਿਖਾਲਿਆ ਦੀ ਧੀ ਦੇ ਨਾਲ ਇਹ ਤਸਵੀਰ ਹੋ ਰਹੀ ਵਾਇਰਲ, ਫੈਨਸ ਨੂੰ ਆ ਰਹੀ ਪਸੰਦ
ਦੀਪਿਕਾ ਚਿਖਾਲਿਆ (DIPIKA CHIKHLIA) ਇੱਕ ਅਜਿਹੀ ਅਦਾਕਾਰਾ ਹੈ ਜਿਸਨੇ ਆਪਣੇ ਸੀਰੀਅਲ ਰਮਾਇਣ ਦੇ ਨਾਲ ਘਰ ਘਰ ਦਰਸ਼ਕਾਂ ਦੇ ਦਿਲਾਂ ‘ਚ ਜਗ੍ਹਾ ਬਣਾਈ ਹੈ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।ਉਸ ਨੇ ਆਪਣੀ ਧੀ (Daughter) ਦੇ ਨਾਲ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੀ ਦੀ ਖੂਬਸੂਰਤੀ ਦੇ ਮਾਮਲੇ ‘ਚ ਉਸ ਤੋਂ ਵੀ ਕਿਤੇ ਅੱਗੇ ਹੈ ।
image From instagram
ਹੋਰ ਪੜ੍ਹੋ : ਫ਼ਲਾਂ ਦਾ ਇਸ ਤਰ੍ਹਾਂ ਕਰੋ ਸੇਵਨ, ਹੋਣਗੇ ਕਈ ਸਿਹਤ ਲਾਭ
ਦੀਪਿਕਾ ਦੇ ਨਾਲ ਨਾਲ ਉਸ ਦੀ ਧੀ ਦੀ ਤਸਵੀਰ ‘ਤੇ ਵੀ ਦਰਸ਼ਕਾਂ ਦੇ ਵੱਲੋਂ ਖੂਬ ਕਮੈਂਟਸ ਕਰ ਰਹੇ ਹਨ ।ਇਸ ਤਸਵੀਰ 'ਚ ਮਾਂ-ਬੇਟੀ ਦੀ ਇਹ ਜੋੜੀ ਸ਼ਾਨਦਾਰ ਲੱਗ ਰਹੀ ਹੈ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਅਤੇ ਉਨ੍ਹਾਂ ਦੀ ਬੇਟੀ ਜੂਹੀ ਟੋਪੀਵਾਲਾ ਦੋਵੇਂ ਵਾਈਟ ਕਲਰ ਦੀ ਸ਼ਰਟ 'ਚ ਨਜ਼ਰ ਆ ਰਹੀਆਂ ਹਨ।
ਦੋਵਾਂ ਦੇ ਖੁੱਲ੍ਹੇ ਵਾਲ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ। ਇਸ ਦੌਰਾਨ ਦੀਪਿਕਾ ਅਤੇ ਉਨ੍ਹਾਂ ਦੀ ਬੇਟੀ ਕੈਮਰੇ ਵੱਲ ਦੇਖ ਕੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਦੀਪਿਕਾ ਚਿਖਾਲਿਆ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਪਰ ਉਨ੍ਹਾਂ ਨੂੰ ਅਸਲ ਪਛਾਣ ਰਮਾਇਣ ਸੀਰੀਅਲ ਦੇ ਨਾਲ ਹੀ ਮਿਲੀ ਸੀ । ਇਸੇ ਸੀਰੀਅਲ ਦੇ ਨਾਲ ਘਰ-ਘਰ ‘ਚ ਉਹ ਸੀਤਾ ਮਾਤਾ ਦੇ ਨਾਂਅ ਨਾਲ ਜਾਣੀ ਜਾਣ ਲੱਗ ਪਈ ਸੀ । ਜਲਦ ਹੀ ਦੀਪਿਕਾ ਕਿਸੇ ਬਾਇਓਪਿਕ ‘ਚ ਨਜ਼ਰ ਆਏਗੀ ।
View this post on Instagram