ਸਾਈਕਲ ‘ਤੇ 315 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੇਰਠ ਤੋਂ ਇਹ ਸ਼ਖਸ ਪਹੁੰਚਿਆ ਸਿੱਧੂ ਮੂਸੇਵਾਲਾ ਦੇ ਪਿੰਡ, ਕਿਹਾ ਸਿੱਧੂ ਮੂਸੇਵਾਲਾ ਦੇ ਸੱਚੇ ਵਿਚਾਰ ਮੈਨੂੰ ਇੱਥੇ ਖਿੱਚ ਲਿਆਏ’
ਸਿੱਧੂ ਮੂਸੇਵਾਲਾ (Sidhu Moose Wala) ਬੇਸ਼ੱਕ 29 ਮਈ ਨੂੰ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਿਆ ਹੈ । ਪਰ ਪੂਰੀ ਦੁਨੀਆ ‘ਤੇ ਉਹ ਛਾਇਆ ਹੋਇਆ ਹੈ । ਉਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਉਸ ਦੇ ਪ੍ਰਸ਼ੰਸਕ ਦੂਰੋਂ ਦੂਰੋਂ ਚੱਲ ਕੇ ਉਸ ਦੀ ਸਮਾਧੀ ‘ਤੇ ਹਾਲੇ ਵੀ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਪਹੁੰਚ ਰਹੇ ਹਨ । ਹੁਣ ਉਸ ਦਾ ਇੱਕ ਹੋਰ ਪ੍ਰਸ਼ੰਸਕ 325 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੇਰਠ ਤੋਂ ਮੂਸਾ ਪਿੰਡ ਪਹੁੰਚਿਆ ਹੈ ।
Image Source: Twitter
ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਬੇਇੱਜ਼ਤੀ, ਜੇ ਹਿੰਦ ਨੇ ਆਡੀਓ ਕਲਿੱਪ ਕੀਤਾ ਸਾਂਝਾ
ਡਾਕਟਰ ਨੌਸਰਾ ਨਾਂਅ ਦਾ ਇਹ ਸ਼ਖਸ ਮੇਰਠ ਦਾ ਰਹਿਣ ਵਾਲਾ ਹੈ ਅਤੇ ਸਾਈਕਲ ‘ਤੇ ਸਫਰ ਕਰਕੇ ਪਿੰਡਾ ਮੂਸਾ ‘ਚ ਪੁੱਜਿਆ । ਜਿੱਥੇ ਉਸ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਮੁਲਾਕਾਤ ਕੀਤੀ । ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ 295 ਗਾਣੇ ਦੀ ਸੱਚੀ ਆਤਮਾ, ਸੱਚਾ ਆਦਮੀ ਤੇ ਸੱਚੇ ਵਿਚਾਰ ਮੈਨੂੰ ਇੱਥੇ ਖਿੱਚ ਕੇ ਲਿਆਏ ਹਨ ਤੇ ਅਮਰ ਸ਼ਹੀਦਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਕੇ ਸਿੱਧੂ ਮੂਸੇ ਵਾਲਾ ਅਮਰ ਹੋ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਉਸ ਨੇ ਏਨੀਂ ਕੁ ਤਰੱਕੀ ਹਾਸਲ ਕਰ ਲਈ ਸੀ ਕਿ ਜਿਸ ਨੂੰ ਹਾਸਲ ਕਰਨ ਦੇ ਲਈ ਉਮਰਾਂ ਬੀਤ ਜਾਂਦੀਆਂ ਹਨ ।
image From instagram
ਸੋਸ਼ਲ ਮੀਡੀਆ ‘ਤੇ ਲਗਾਤਾਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਪੰਜਾਬੀ ਅਤੇ ਬਾਲੀਵੁੱਡ ਸਿਤਾਰਿਆਂ ਦੇ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ । ਸਿੱਧੂ ਮੂਸੇਵਾਲਾ ਦਾ ਜੂਨ ਮਹੀਨੇ ‘ਚ ਉਸ ਦੇ ਮਾਪਿਆਂ ਦੇ ਵੱਲੋਂ ਵਿਆਹ ਵੀ ਰੱਖਿਆ ਗਿਆ ਸੀ । ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਵਿਆਹ ਤੋਂ ਪਹਿਲਾਂ ਬਦਮਾਸ਼ਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ ।
View this post on Instagram