ਇਸ ਗੀਤ ‘ਚ ਆਖਰੀ ਵਾਰ ਦੀਪ ਸਿੱਧੂ ਦੀ ਅਦਾਕਾਰੀ ਆਏਗੀ ਨਜ਼ਰ, ਪਹਿਲੀ ਝਲਕ ਆਈ ਸਾਹਮਣੇ

Reported by: PTC Punjabi Desk | Edited by: Shaminder  |  February 22nd 2022 05:58 PM |  Updated: February 22nd 2022 05:58 PM

ਇਸ ਗੀਤ ‘ਚ ਆਖਰੀ ਵਾਰ ਦੀਪ ਸਿੱਧੂ ਦੀ ਅਦਾਕਾਰੀ ਆਏਗੀ ਨਜ਼ਰ, ਪਹਿਲੀ ਝਲਕ ਆਈ ਸਾਹਮਣੇ

ਦੀਪ ਸਿੱਧੂ (Deep Sidhu) ਜਿਸ ਦਾ ਬੀਤੇ ਦਿਨੀਂ ਇੱਕ ਸੜਕ ਹਾਦਸੇ ਦੇ ਦੌਰਾਨ ਦਿਹਾਂਤ ਹੋ ਗਿਆ ਸੀ ਉਸ ਦੀ ਮੌਤ ‘ਤੇ ਹਰ ਕਿਸੇ ਨੇ ਦੁੱਖ ਜਤਾਇਆ ਹੈ । ਪਰਿਵਾਰ ਉਸ ਦੀ ਮੌਤ ਦੇ ਗਮ ‘ਚੋਂ ਨਿਕਲ ਨਹੀਂ ਪਾ ਰਿਹਾ ਹੈ । ਦੀਪ ਸਿੱਧੂ ਦੇ ਘਰ ‘ਚ ਉਸ ਦੀ ਮਾਸੀ ਦੀ ਕੁੜੀ ਦਾ ਵਿਆਹ ਰਚਿਆ ਹੋਇਆ ਸੀ । ਦੀਪ ਸਿੱਧੂ ਦੇ ਦਿਹਾਂਤ ਤੋਂ ਬਾਅਦ ਇਹ ਖੁਸ਼ੀਆਂ ਗਮਾਂ ‘ਚ ਤਬਦੀਲ ਹੋ ਗਈਆਂ । ਉਸ ਦਾ ਪਰਿਵਾਰ ਦੀਪ ਸਿੱਧੂ ਦੀ ਮੌਤ ਦੇ ਗਮ ਚੋਂ ਉੱਭਰ ਨਹੀਂ ਪਾ ਰਿਹਾ । ਹੁਣ ਦੀਪ ਸਿੱਧੂ ਦੀਆਂ ਆਖਰੀ ਯਾਦਾਂ ਪਰਦੇ ‘ਤੇ ਜਲਦ ਹੀ ਸਾਕਾਰ ਹੋਣਗੀਆਂ । ਜੀ ਹਾਂ ਦੀਪ ਸਿੱਧੂ ਦਾ ਆਖਰੀ ਗੀਤ (lahore) ਜਿਸ ‘ਚ ਉਹ ਫੀਚਰਿੰਗ ਕਰਦਾ ਹੋਇਆ ਨਜ਼ਰ ਆਏਗਾ ਉਸ ਦੀ ਪਹਿਲੀ ਝਲਕ ਸਾਹਮਣੇ ਆਈ ਹੈ ।

DEEP SIDHU

ਹੋਰ ਪੜ੍ਹੋ : ਪਾਰਵਤੀ ਦੀ ਭੂਮਿਕਾ ਨਿਭਾਉਣ ਵਾਲੀ ਪੂਜਾ ਬਨਰਜੀ ਅਸਲ ਜ਼ਿੰਦਗੀ ‘ਚ ਹੈ ਬਹੁਤ ਹੀ ਬੋਲਡ

ਅਦਾਕਾਰ ਦਿਲਰਾਜ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੀਪ ਸਿੱਧੂ ਦੇ ਨਾਲ ਇੱਕ ਪੋਸਟਰ ਸਾਂਝਾ ਕੀਤਾ ਹੈ ।ਇਸ ਪੋਸਟਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਲਿਖਿਆ -” ਤੂੰ ਸੱਚ ਬੋਲਿਆ ਯੋਧਾ ਤੇਰਾ ਕਸੂਰ ਏਨਾ ਸੀ, ਮੇਰੇ ਤੋ ਤੇਰੇ ਚਿਹਰੇ ਵੱਲ ਨਹੀਂ ਸੀ ਵੇਖਿਆ ਜਾਂਦਾ, ਸੂਰਮਿਆਂ ਨੂਰ ਏਨਾ ਸੀ”। ਇਸ ਗੀਤ ਨੂੰ ਦਿਲਰਾਜ ਗਰੇਵਾਲ ਨੇ ਹੀ ਗਾਇਆ ਹੈ ਅਤੇ ਕੰਪੋਜ਼ ਵੀ ਖੁਦ ਹੀ ਕੀਤਾ ਹੈ ।

ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੇ ਨਾਲ ਇਸ ਗੀਤ ‘ਚ ਅਦਾਕਾਰ ਦੀ ਖਾਸ ਦੋਸਤ ਰੀਨਾ ਰਾਏ ਵੀ ਨਜ਼ਰ ਆਏਗੀ ।ਇਸ ਗੀਤ ਵਿੱਚ ਦੀਪ ਸਿੱਧੂ ਦੀ ਆਖਰੀ ਐਕਟਿੰਗ ਦੇਖਣ ਨੂੰ ਮਿਲੇਗੀ। ਗਾਣੇ ਦਾ ਨਾਮ ‘ਲਾਹੌਰ’ ਹੈ। ਗਾਣੇ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਦੁਆਰਾ ਕੀਤਾ ਗਿਆ ਹੈ। ਪ੍ਰਸ਼ੰਸਕਾਂ ਦੁਆਰਾ ਪੋਸਟਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਦੀਪ ਸਿੱਧੂ ਦੇ ਚਾਹੁਣ ਵਾਲੇ ਵੀ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਦੱਸ ਦਈਏ ਕਿ ਦੀਪ ਸਿੱਧੂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਪੇਸ਼ੇ ਵਜੋਂ ਵਕੀਲ ਸਨ ਅਤੇ ਅਦਾਕਾਰੀ ਦਾ ਸ਼ੌਂਕ ਵੀ ਰੱਖਦੇ ਸਨ । ਜਿਸ ਤੋਂ ਬਾਅਦ ੨੦੧੫ ‘ਚ ਉਨ੍ਹਾਂ ਨੇ ਫ਼ਿਲਮ ਰਮਤਾ ਜੋਗੀ ਦੇ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network