ਇਹ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਅੱਜ ਮਨਾ ਰਹੀ ਹੈ ਆਪਣਾ ਜਨਮ ਦਿਨ, ਕੀ ਤੁਸੀਂ ਪਛਾਣਿਆ ਕੌਣ ਹੈ ਇਹ !
ਬਾਲੀਵੁੱਡ ਅਦਾਕਾਰਾ ਕਾਜੋਲ ਦਾ ਅੱਜ ਜਨਮ ਦਿਨ ਹੈ । ਬਾਲੀਵੁੱਡ ਅਦਾਕਾਰਾ ਕਾਜੋਲ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਨ੍ਹਾਂ ‘ਚ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’, ‘ਗੁਪਤ’, ‘ਇਸ਼ਕ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਅਦਾਕਾਰਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1992 ‘ਚ ਆਈ ਬੇਖੁਦੀ ਫ਼ਿਲਮ ਦੇ ਨਾਲ ਕੀਤੀ ਸੀ । ਬੇਸ਼ੱਕ ਇਹ ਫ਼ਿਲਮ ਬਾਕਸ ਆਫਿਸ ‘ਤੇ ਫਲਾਪ ਸਾਬਿਤ ਹੋਈ ਸੀ ।
Image From Instagram
ਹੋਰ ਪੜ੍ਹੋ : ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਦਾਕਾਰਾ ਮੀਨਾ ਕੁਮਾਰੀ ਤੋਂ ਮੰਗੀ ਮੁਆਫੀ
Image From Instagram
ਪਰ ਕਾਜੋਲ ਦੀ ਅਦਾਕਾਰੀ ਨੇ ਸਭ ਦਾ ਦਿਲ ਜਿੱਤ ਲਿਆ ਸੀ । ਕਾਜੋਲ ਨੇ ਜਦੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਉਦੋਂ ਉਹ ਸਿਰਫ਼ 16 ਸਾਲ ਦੀ ਸੀ । ਉਹ ਸਕੂਲ ‘ਚ ਪੜ੍ਹ ਰਹੀ, ਪਰ ਕਰੀਅਰ ਬਨਾਉਣ ਕਾਰਨ ਉਸ ਨੇ ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ ।ਕਾਜੋਲ ਦੀ ਅਜੈ ਦੇਵਗਨ ਦੇ ਨਾਲ ਮੁਲਾਕਾਤ ਫ਼ਿਲਮ ‘ਹਲਚਲ’ ਦੇ ਸੈੱਟ ‘ਤੇ ਹੋਈ ਸੀ ।
Image From Instagram
ਅਜੈ ਇੱਕ ਕੋਨੇ ‘ਚ ਬੈਠੇ ਹੋਏ ਸਨ ਅਤੇ ਉਸ ਨਾਲ ਮੁਲਾਕਾਤ ਤੋਂ ਦਸ ਮਿੰਟ ਪਹਿਲਾਂ ਤੱਕ ਉਹ ਉਸ ਦੀ ਬੁਰਾਈ ਕਰ ਰਹੀ ਸੀ । ਜਿਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਸਨ ।
ਅੱਜ ਕਾਜੋਲ ਦੇ ਜਨਮ ਦਿਨ ‘ਤੇ ਉਸ ਦੇ ਬਚਪਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਅਦਾਕਾਰਾ ਆਪਣੀ ਮਾਂ ਅਤੇ ਭੈਣ ਤਨਿਸ਼ਾ ਮੁਖਰਜੀ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।
View this post on Instagram