ਖੇਤੀ ਬਿੱਲਾਂ ਦੇ ਵਿਰੋਧ ‘ਚ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ ‘ਲਹੂ ਪੰਜਾਬ ਦਾ’ ਨਾਲ ਇਸ ਤਰ੍ਹਾਂ ਦੇਣਗੇ ਜਵਾਬ
ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ । ਉੱਥੇ ਹੀ ਪੰਜਾਬ ਦੇ ਕਲਾਕਾਰ ਵੀ ਕਿਸਾਨਾਂ ਦੇ ਇਸ ਧਰਨੇ ਨੂੰ ਲਗਾਤਾਰ ਸਮਰਥਨ ਦੇ ਰਹੇ ਹਨ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹਨ । ਇਸ ਦੇ ਨਾਲ ਹੀ ਇਨ੍ਹਾਂ ਕਲਾਕਾਰਾਂ ਵੱਲੋਂ ਲਗਾਤਾਰ ਆਪਣੇ ਗੀਤਾਂ ਦੇ ਨਾਲ ਵਿਰੋਧ ਜਤਾਇਆ ਜਾ ਰਿਹਾ ਹੈ । ਗਿੱਪੀ ਗਰੇਵਾਲ ਵੀ ਕਿਸਾਨਾਂ ਦੇ ਸਮਰਥਨ ‘ਚ ਡਟੇ ਹੋਏ ਹਨ ਅਤੇ ਲਗਾਤਾਰ ਕਿਸਾਨਾਂ ਦੇ ਧਰਨਿਆਂ ਦੀ ਹਿਮਾਇਤ ਕਰ ਰਹੇ ਹਨ ।
gippy
ਗਿੱਪੀ ਗਰੇਵਾਲ ਹੁਣ ਆਪਣੇ ਇੱਕ ਗੀਤ ‘ਲਹੂ ਪੰਜਾਬ ਦਾ’ ਰਾਹੀਂ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ । ਇਸ ਗੀਤ ਦੀ ਫ੍ਰਸਟ ਲੁੱਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਗੀਤ ਦੇ ਜ਼ਰੀਏ ਉਹ ਕਿਸਾਨਾਂ ਦੇ ਧਰਨੇ ਦੀ ਗੱਲ ਕਰਨ ਜਾ ਰਹੇ ਨੇ ।
gippy
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਅਵਾਜ਼ ਗੂੰਜਦੀ ਸ਼ੰਭੂ ਤੋਂ ਦਿੱਲੀ ਤੀਕ ਨੀਂ, ਪਵਾੳੇੁਣੀ ਫੋਰਡਾਂ ਨੇ ਅੰਬੈਂਸਡਰਾਂ ਦੀ ਚੀਕ ਨੀਂ’। ਇਸ ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ਅਤੇ ਮਿਊਜ਼ਿਕ ਜੇ.ਏ.ਕੇ. ਨੇ ਦਿੱਤਾ ਹੈ ।
Gippy-Grewal
ਫ਼ਿਲਹਾਲ ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਕੋਈ ਖੁਲਾਸਾ ਗਿੱਪੀ ਗਰੇਵਾਲ ਨੇ ਨਹੀਂ ਕੀਤਾ ਹੈ ।