ਡਾਰਲਿੰਗਸ ਦੇ ਟ੍ਰੇਲਰ ਲਾਂਚ 'ਤੇ ਆਲੀਆ ਭੱਟ ਨੇ ਸਭ ਦੀਆਂ ਨਜ਼ਰਾਂ ਤੋਂ ਇਸ ਤਰ੍ਹਾਂ ਲੁਕਾਇਆ ਬੇਬੀ ਬੰਪ

Reported by: PTC Punjabi Desk | Edited by: Lajwinder kaur  |  July 25th 2022 03:39 PM |  Updated: July 25th 2022 03:00 PM

ਡਾਰਲਿੰਗਸ ਦੇ ਟ੍ਰੇਲਰ ਲਾਂਚ 'ਤੇ ਆਲੀਆ ਭੱਟ ਨੇ ਸਭ ਦੀਆਂ ਨਜ਼ਰਾਂ ਤੋਂ ਇਸ ਤਰ੍ਹਾਂ ਲੁਕਾਇਆ ਬੇਬੀ ਬੰਪ

Alia Bhatt hides baby bump: ਆਲੀਆ ਭੱਟ ਇਸ ਸਮੇਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ਚ ਬਣੀ ਹੋਈ ਹੈ। ਹਾਲ ਹੀ ‘ਚ ਡਾਰਲਿੰਗਸ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਬਤੌਰ ਨਿਰਮਾਤਾ ਉਨ੍ਹਾਂ ਦੀ ਪਹਿਲੀ ਫਿਲਮ ਦਾ ਟ੍ਰੇਲਰ ਆ ਗਿਆ ਹੈ। ਨਾਲ ਹੀ, ਉਹ ਜਲਦੀ ਹੀ ਰਣਬੀਰ ਕਪੂਰ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਟ੍ਰੇਲਰ ਲਾਂਚ ਈਵੈਂਟ 'ਚ ਆਲੀਆ ਭੱਟ ਪਹੁੰਚੀ ਤਾਂ ਸਭ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਹੋਈਆਂ ਸਨ।

ਆਲੀਆ ਭੱਟ ਨੇ ਜਦੋਂ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ, ਉਸ ਸਮੇਂ ਆਲੀਆ ਇੰਡੀਆ ‘ਚ ਨਹੀਂ ਸੀ। ਹਾਲ ਹੀ ਵਿੱਚ ਉਹ ਆਪਣੇ ਹਾਲੀਵੁੱਡ ਵਾਲੇ ਪ੍ਰੋਜੈਕਟ ਨੂੰ ਪੂਰਾ ਕਰਕੇ ਵਾਪਸ ਆਈ ਹੈ। ਇਸ ਦੌਰਾਨ ਉਹ ਜਨਤਕ ਤੌਰ 'ਤੇ ਜ਼ਿਆਦਾ ਨਜ਼ਰ ਨਹੀਂ ਆਈ।  ਜਿਸ ਕਰਕੇ ਆਲੀਆ ਦੀ ਜਨਤਕ ਦਿਖ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਸਨ।

Image Source: Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੇ ਨਾਲ ਫਿਰ ਲੁੱਟੀ ਵਾਹ ਵਾਹੀ, ਦੇਖੋ ਤਸਵੀਰਾਂ

ਡਾਰਲਿੰਗਸ ਦੇ ਟ੍ਰੇਲਰ ਲਾਂਚ ਮੌਕੇ ਆਲੀਆ ਪੀਲੇ ਰੰਗ ਦੀ ਸ਼ਾਰਟ ਬੈਲੂਨ ਸਟਾਈਲ ਦੀ ਡਰੈੱਸ ਪਹਿਨ ਕੇ ਪਹੁੰਚੀ। ਪੀਲਾ ਰੰਗ ਉਸ ਨੂੰ ਕਾਫੀ ਸੂਟ ਕਰ ਰਿਹਾ ਸੀ। ਆਲੀਆ ਦੀ ਢਿੱਲੀ ਫਿੱਟ ਡਰੈੱਸ 'ਚ ਉਸ ਦਾ ਬੇਬੀ ਬੰਪ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਸੀ। ਇਸ ਡਰੈੱਸ ਚ ਉਹ ਬਹੁਤ ਪਿਆਰੀ ਲੱਗ ਰਹੀ ਸੀ। ਪ੍ਰੈਗਨੈਂਸੀ ਦੀ ਚਮਕ ਆਲੀਆ ਭੱਟ ਦੇ ਚਿਹਰੇ ਉੱਤੇ ਸਾਫ ਨਜ਼ਰ ਆਉਂਦੀ ਹੈ। ਇਵੈਂਟ 'ਚ ਆਲੀਆ, ਵਿਜੇ, ਸ਼ੈਫਾਲੀ ਸ਼ਾਹ ਅਤੇ ਨੇਹਾ ਧੂਪੀਆ ਵੀ ਮੌਜੂਦ ਸਨ।

inside image of alia bhatt

ਇਸ ਫਿਲਮ 'ਚ ਆਲੀਆ ਭੱਟ ਵੀ ਮੁੱਖ ਕਿਰਦਾਰ ਚ ਨਜ਼ਰ ਆਵੇਗੀ। ਉਨ੍ਹਾਂ ਦੀ ਇਹ ਫ਼ਿਲਮ ਨੈੱਟਫਲਿਕਸ ਉੱਤੇ 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਸ਼ੈਫਾਲੀ ਸ਼ਾਹ ਫਿਲਮ 'ਚ ਆਲੀਆ ਭੱਟ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ। ਉਹ ਹਾਲ ਹੀ 'ਚ ਹਾਲੀਵੁੱਡ ਫਿਲਮ ਹਾਰਟ ਆਫ ਸਟੋਨ ਦੀ ਸ਼ੂਟਿੰਗ ਤੋਂ ਬਾਅਦ ਵਾਪਸ ਆਈ ਹੈ।

ranbir and alia new video

ਉਹ ਫਿਲਮ 'ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਰਣਵੀਰ ਸਿੰਘ ਦੇ ਨਾਲ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਬ੍ਰਹਮਾਸਤਰ' ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਆਲੀਆ ਭੱਟ ਆਪਣੇ ਪਤੀ ਰਣਬੀਰ ਕਪੂਰ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network