ਇਹ ਹੈ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਪੰਜਾਬ ਨਾਲ ਰਿਹਾ ਹੈ ਸਬੰਧ, ਕੀ ਤੁਸੀਂ ਪਛਾਣਿਆ ਕੌਣ ਹੈ ਇਹ ਅਦਾਕਾਰ !
ਬਾਲੀਵੁੱਡ ਸਿਤਾਰਿਆਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਬਾਲੀਵੁੱਡ ਦੇ ਮਰਹੂਮ ਅਦਾਕਾਰ ਵਿਨੋਦ ਖੰਨਾ ਦੀਆਂ ਦੀਆਂ ਪੁਰਾਣੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਨਹੀਂ ਰਹੇ ਅਦਾਕਾਰ ਦਿਲੀਪ ਕੁਮਾਰ, ਈਸ਼ਾ ਦਿਓਲ, ਸਤਵਿੰਦਰ ਬੁੱਗਾ, ਬਿੰਨੂ ਢਿੱਲੋਂ ਸਣੇ ਕਈ ਹਸਤੀਆਂ ਨੇ ਜਤਾਇਆ ਦੁੱਖ
ਇਨ੍ਹਾਂ ਤਸਵੀਰਾਂ ਵਿੱਚੋਂ ਇੱਕ ਤਸਵੀਰ ਤਾਂ ਵਿਨੋਦ ਖੰਨਾ ਦੇ ਬਚਪਨ ਦੀ ਹੈ ਜਦੋਂਕਿ ਦੂਜੀ ਤਸਵੀਰ ਉਨ੍ਹਾਂ ਦੇ ਟੀਨ ਏਜ ਦੀ ਹੈ । ਇਨ੍ਹਾਂ ਤਸਵੀਰਾਂ ‘ਤੇ ਖੂਬ ਰਿਐਕਸ਼ਨਸ ਆ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਕਮੈਂਟਸ ਦੇ ਰਹੇ ਹਨ । ਵਿਨੋਦ ਖੰਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
ਪੰਜਾਬ ਦੇ ਰਹਿਣ ਵਾਲੇ ਵਿਨੋਦ ਖੰਨਾ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਮੁੰਬਈ ਲੈ ਗਿਆ ਸੀ । ਜਿੱਥੇ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੱਡਾ ਨਾਮ ਕਮਾਇਆ ।ਪਰ ਜਦੋਂ ਉਨ੍ਹਾਂ ਦਾ ਕਰੀਅਰ ਪੀਕ ‘ਤੇ ਸੀ ਤਾਂ ਉਸੇ ਵਕਤ ਉਨ੍ਹਾਂ ਨੇ ਓਸ਼ੋ ਆਸ਼ਰਮ ‘ਚ ਜਾ ਕੇ ਦੀਕਸ਼ਾ ਲੈ ਲਈ ।
View this post on Instagram
ਜਿਸ ਤੋਂ ਬਾਅਦ ਕਈ ਸਾਲਾਂ ਤੱਕ ਉਨ੍ਹਾਂ ਨੇ ਓਸ਼ੋ ਰਜਨੀਸ਼ ਦੀ ਸੰਗਤ ਕੀਤੀ ।ਕਈ ਸਾਲਾਂ ਬਾਅਦ ਮੁੜ ਤੋਂ ਬਾਲੀਵੁੱਡ ‘ਚ ਮੁੜ ਤੋਂ ਐਂਟਰੀ ਕੀਤੀ ਅਤੇ ਕਈ ਫ਼ਿਲਮਾਂ ‘ਚ ਨਜ਼ਰ ਆਏ ।