ਸ਼ੇਰ ਦੇ ਨਾਲ ਇਸ ਕੁੜੀ ਦਾ ਵੀਡੀਓ ਵੇਖ ਤੁਸੀਂ ਵੀ ਦਬਾ ਲਓਗੇ ਦੰਦਾਂ ਥੱਲੇ ਜੀਭ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

Reported by: PTC Punjabi Desk | Edited by: Shaminder  |  September 10th 2022 11:43 AM |  Updated: September 10th 2022 11:51 AM

ਸ਼ੇਰ ਦੇ ਨਾਲ ਇਸ ਕੁੜੀ ਦਾ ਵੀਡੀਓ ਵੇਖ ਤੁਸੀਂ ਵੀ ਦਬਾ ਲਓਗੇ ਦੰਦਾਂ ਥੱਲੇ ਜੀਭ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ, ਜੋ ਅਕਸਰ ਸੁਰਖੀਆਂ ਬਣ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਸੁਰਖੀਆਂ ਬਣਿਆ ਹੋਇਆ ਹੈ । ਇਸ ਵੀਡੀਓ ‘ਚ ਇੱਕ ਮੁਟਿਆਰ ਸ਼ੇਰ (Lion) ਦੇ ਨਾਲ ਨਜ਼ਰ ਆ ਰਹੀ ਹੈ ।

Girl with Lion Image Source :FB

ਹੋਰ ਪੜ੍ਹੋ : ਜਦੋਂ ਰਾਤ-ਰਾਤ ਭਰ ਰੋਂਦੀ ਰਹਿੰਦੀ ਸੀ ਅਦਾਕਾਰਾ ਦੀਪਿਕਾ ਪਾਦੂਕੋਣ, ਕਿਸ ਤਰ੍ਹਾਂ ਮਾਨਸਿਕ ਬੀਮਾਰੀ ਤੋਂ ਪਾਈ ਰਾਹਤ, ਅਦਾਕਾਰਾ ਨੇ ਕੀਤਾ ਖੁਲਾਸਾ, ਵੇਖੋ ਵੀਡੀਓ

ਉਹ ਇੱਕ ਘਰ ‘ਚ ਨਜ਼ਰ ਆ ਰਹੀ ਹੈ ਅਤੇ ਉਸ ਨੇ ਹੱਥਾਂ ‘ਚ ਸ਼ੇਰ ਦੇ ਗਲ ‘ਚ ਪਾਈ ਸੰਗਲੀ ਫੜੀ ਹੋਈ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਖੂਬ ਵੇਖਿਆ ਜਾ ਰਿਹਾ ਹੈ ।ਤੁਸੀਂ ਵੀ ਇਸ ਵੀਡੀਓ ਨੂੰ ਵੇਖ ਕੇ ਦੰਦਾਂ ਥੱਲੇ ਉਂਗਲੀਆਂ ਦਬਾਉਣ ਦੇ ਮਜ਼ਬੂਰ ਹੋ ਜਾਓਗੇ ।

girl with Lion , Image Source : FB

ਹੋਰ ਪੜ੍ਹੋ : ਬੱਬੂ ਮਾਨ ਨੇ ਮਹਾਰਾਣੀ ਐਲਿਜ਼ਾਬੇਥ ਦੇ ਦਿਹਾਂਤ ‘ਤੇ ਦੁੱਖ ਜਤਾਇਆ, ਕਿਹਾ ‘ਜਿਸ ਦੇਸ਼ ਨੇ ਪੰਜਾਬੀਆਂ ਨੂੰ ਰੁਜ਼ਗਾਰ ਦਿੱਤਾ, ਉਨ੍ਹਾਂ ਦੇ ਦੁੱਖ ‘ਚ ਸ਼ਾਮਿਲ ਹੋਣਾ ਸਾਡਾ ਫਰਜ਼’

ਸਮਰੀਤ ਕੌਰ ਨਾਂਅ ਦੇ ਫੇਸਬੁੱਕ ਪੇਜ ਤੋਂ ਇਹ ਵੀਡੀਓ ਸਾਂਝਾ ਕੀਤਾ ਗਿਆ ਹੈ । ਵੀਡੀਓ ‘ਚ ਤੁਸੀਂ ਇਸ ਕੁੜੀ ਨੂੰ ਹੱਥਾਂ ‘ਚ ਸੰਗਲੀ ਫੜੀ ਵੇਖ ਸਕਦੇ ਹੋ ਅਤੇ ਸ਼ੇਰ ਅੱਗੇ ਅੱਗੇ ਉਸ ਦੇ ਨਾਲ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ । ਇਹ ਵੀਡੀਓ ਕਿੱਥੋਂ ਦਾ ਹੈ । ਇਹ ਪਤਾ ਨਹੀਂ ਲੱਗ ਸਕਿਆ ਹੈ ।

girl with lion Image Source : FB

ਪਰ ਇਸ ਵੀਡੀਓ ‘ਚ ਇਹ ਕੁੜੀ ਸ਼ੇਰ ਨੂੰ ਕਿਸੇ ਘਰ ‘ਚ ਘੁਮਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ ।

ਵੀਡੀਓ ਵੇਖਣ ਲਈ ਇੱਥੇ ਕਲਿੱਕ ਕਰੋ: https://www.facebook.com/reel/5325381120888635


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network