Watch video: ਇਸ ਕੁੜੀ ਨੇ ਫ਼ਿਲਮ 'ਬ੍ਰਹਮਾਸਤਰ' ਤੋਂ ਆਲੀਆ ਭੱਟ ਦੇ ਡਾਇਲਾਗ 'ਤੇ ਕੀਤੀ ਮਿਮਿਕਰੀ, ਵੀਡੀਓ ਹੋਈ ਵਾਇਰਲ
Funny mimicry on Alia Bhatt's dialogues: ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਬ੍ਰਹਮਾਸਤਰ ਪਾਰਟ ਵਨ : ਸ਼ਿਵਾ' ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਹੁਣ ਦੋਹਾਂ ਦੇ ਡਾਇਲਾਗ ਉੱਤੇ ਕਈ ਤਰ੍ਹਾਂ ਦੇ ਮਿਮਿਕਰੀ ਵੀਡੀਓਜ਼ ਬਣਾਏ ਜਾ ਰਹੇ ਹਨ। ਹਾਲ ਹੀ ਵਿੱਚ ਇੱਕ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਕੁੜੀ ਆਲੀਆ ਭੱਟ ਦੇ ਡਾਇਲਾਗਸ 'ਤੇ ਮਿਮਿਕਰੀ ਕਰਦੀ ਹੋਈ ਨਜ਼ਰ ਆ ਰਹੀ ਹੈ।
Image Source : Instagram
ਫ਼ਿਲਮ 'ਬ੍ਰਹਮਾਸਤਰ' ਦੇ ਡਾਇਲਾਗਸ ਤੋਂ ਲੈ ਕੇ ਕਿਰਦਾਰ ਤੱਕ ਦੇ ਮੀਮਜ਼ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਇੰਫਲੂਐਂਸਰ ਚਾਂਦਨੀ ਮਿਮਿਕ ਇੱਕ ਵਾਰ ਫਿਰ ਆਲਿਆ ਭੱਟ ਦੀ ਮਿਮਿਕਰੀ ਵਾਲੀ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਯੂਜ਼ਰ ਚਾਂਦਨੀ ਆਲਿਆ ਭੱਟ ਵੱਲੋਂ ਫ਼ਿਲਮ ਬ੍ਰਹਮਾਸਤਰ ਵਿੱਚ ਬੋਲੇ ਗਏ ਡਾਇਲਾਗਸ ਨੂੰ ਦੋਹਰਾ ਰਹੀ ਹੈ। ਮਿਮਿਕਰੀ ਕਲਾਕਾਰ ਨੇ ਫਿਲਮ ਤੋਂ ਆਲੀਆ ਭੱਟ ਦੇ ਕਿਰਦਾਰ ਈਸ਼ਾ ਦੀ ਨਕਲ ਕਰਦੇ ਹੋਏ ਆਪਣੇ ਆਪ ਦਾ ਇੱਕ ਮਜ਼ਾਕੀਆ ਵੀਡੀਓ ਪੋਸਟ ਕੀਤਾ, ਜਿਸ ਨੇ ਲੱਖਾਂ ਲੋਕਾਂ ਦਾ ਧਿਆਨ ਖਿੱਚਿਆ।
Image Source : Instagram
ਵੀਡੀਓ ਵਿੱਚ, ਮਿਮਿਕਰੀ ਆਰਟਿਸਟ ਚਾਂਦਨੀ ਬ੍ਰਹਮਾਸਤਰ ਤੋਂ ਈਸ਼ਾ ਦੇ ਕਿਰਦਾਰ ਵਾਲੇ ਡਾਇਲਾਗ ਬੋਲਦੀ ਹੋਈ ਨਜ਼ਰ ਆ ਰਹੀ ਹੈ। ਚਾਂਦਨੀ ਕਿਸੇ ਵੀ ਵੀਡੀਓ 'ਤੇ ਆਨ ਸਪਾਟ ਐਕਸਪ੍ਰੈਸ਼ਨ ਦੇਣ ਲਈ ਮਸ਼ਹੂਰ ਹੈ। ਚਾਂਦਨੀ ਨੇ ਈਸ਼ਾ ਦੇ ਕਿਰਦਾਰ ਨੂੰ ਮਜ਼ੇਦਾਰ ਅੰਦਾਜ਼ ਦੇ ਵਿੱਚ ਮੁੜ ਕ੍ਰੀਏਟ ਕੀਤਾ ਹੈ।
Image Source: Twitter
ਚਾਂਦਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹੁਣ ਤੱਕ ਇਸ ਨੂੰ 40 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ 2.5 ਲੱਖ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਦੱਸ ਦੇਈਏ ਕਿ ਚਾਂਦਨੀ ਇਸ ਤੋਂ ਪਹਿਲਾਂ ਵੀ ਕਈ ਵਾਰ ਆਲੀਆ ਭੱਟ ਦੀ ਨਕਲ ਕਰਦੀ ਨਜ਼ਰ ਆ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਲਗਭਗ 1 ਲੱਖ 49 ਹਜ਼ਾਰ ਫਾਲੋਅਰਜ਼ ਹਨ।
View this post on Instagram