ਪੀਟੀਸੀ ਪੰਜਾਬੀ ‘ਤੇ ਇਸ ਸ਼ੁੱਕਰਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਕਬੂਲਨਾਮਾ'
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਇਸ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਹਰ ਸ਼ੁੱਕਰਵਾਰ ਨੂੰ ਤੁਹਾਨੂੰ ਪੀਟੀਸੀ ਬਾਕਸ ਆਫ਼ਿਸ (PTC Box Office) ਦੀ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਤੁਹਾਨੂੰ ਬਹੁਤ ਹੀ ਦਿਲਚਸਪ ਵਿਸ਼ੇ ‘ਤੇ ਫ਼ਿਲਮ ‘ ਕਬੂਲਨਾਮਾ '(Kaboolnama) ਦਿਖਾਈ ਜਾਵੇਗੀ ।
ਇਸ ਫ਼ਿਲਮ ਦੀ ਕਹਾਣੀ ਅਪਰਾਧਿਕ ਘਟਨਾ 'ਤੇ ਅਧਾਰਿਤ ਹੈ। ਇਸ 'ਚ ਇੱਕ 16 ਸਾਲਾ ਕੁੜੀ ਇੱਕ 5 ਸਾਲਾ ਬੱਚੇ ਨੂੰ ਕਿਡਨੈਪ ਕਰ ਲੈਂਦੀ ਹੈ। ਇਹ ਫ਼ਿਲਮ ਲੋਕਾਂ ਨੂੰ ਕਿਸੇ ਵੀ ਸਥਿਤੀ ਵਿੱਚ ਜ਼ੁਰਮ ਨਾ ਕਰਨ ਦਾ ਸੁਨੇਹਾ ਦਿੰਦੀ ਹੈ।
ਇਹ ਦਰਸਾਉਂਦੀ ਹੈ ਕਿ ਕਿਵੇਂ ਇਨਸਾਨ ਬੂਰੀ ਤਰ੍ਹਾਂ ਜ਼ੁਰਮ ਦੇ ਜਾਲ ਵਿੱਚ ਫਸਦਾ ਹੈ ਕਿ ਉਹ ਜ਼ਿੰਦਗੀ ਭਰ ਉਸ ਤੋਂ ਬਾਹਰ ਨਹੀਂ ਨਿਕਲ ਸੱਕਦਾ। ਕੀ ਇਸ ਕਹਾਣੀ ਦੇ ਪਾਤਰ ਖ਼ੁਦ ਨੂੰ ਜ਼ੁਰਮ ਦੀ ਰਾਹ 'ਤੇ ਜਾਣ ਤੋਂ ਰੋਕ ਸਕਣਗੇ ਇਹ ਤਾਂ ਦਰਸ਼ਕਾਂ ਨੂੰ 4 ਫਰਵਰੀ ਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲਗੇਗਾ।
ਹੋਰ ਪੜ੍ਹੋ : ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਵੈਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼ ਜਲਦ ਹੀ ਪੀਟੀਸੀ ਪਲੇਅ ਐਪ 'ਤੇ ਹੋਵੇਗੀ ਸਟ੍ਰੀਮ
ਸੋ ਦੇਖਣਾ ਨਾ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਫ਼ਿਲਮ ਕਬੂਲਨਾਮਾ 4 ਫਰਵਰੀ ਰਾਤ 7 : 30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ | ਇਸ ਤੋਂ ਪਹਿਲਾਂ ਵੀ ਪੀਟੀਸੀ ਬਾਕਸ ਆਫਿਸ ਦੀਆਂ ਕਈ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।