ਦਿਲਜੀਤ ਦੋਸਾਂਝ ਦੀ ਆਵਾਜ਼ ਨੂੰ ਕੋਮਾ ‘ਚ ਵੀ ਪਛਾਣਦੀ ਸੀ ਉਸ ਦੀ ਇਹ ਫੈਨ,ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀਆਂ ਤਸਵੀਰਾਂ

Reported by: PTC Punjabi Desk | Edited by: Shaminder  |  June 14th 2022 01:35 PM |  Updated: June 14th 2022 05:40 PM

ਦਿਲਜੀਤ ਦੋਸਾਂਝ ਦੀ ਆਵਾਜ਼ ਨੂੰ ਕੋਮਾ ‘ਚ ਵੀ ਪਛਾਣਦੀ ਸੀ ਉਸ ਦੀ ਇਹ ਫੈਨ,ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀਆਂ ਤਸਵੀਰਾਂ

ਦਿਲਜੀਤ ਦੋਸਾਂਝ  (Diljit Dosanjh) ਫੈਨਸ ਦੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ । ਉਨ੍ਹਾਂ ਦੀ ਕਰਿਸ਼ਮਾਈ ਆਵਾਜ਼ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ । ਦਿਲਜੀਤ ਦੋਸਾਂਝ ਨੇ ਇੱਕ ਅਜਿਹੀ ਹੀ ਪ੍ਰਸ਼ੰਸਕ ਦੀਆਂ ਤਸਵੀਰਾਂ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦਿਲਜੀਤ ਦੋਸਾਂਝ ਦੀ ਛੋਟੀ ਜਿਹੀ ਫੈਨ ਅੰਬਰ ਆਪਣੇ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਨਾਲ ਨਜਰ ਆ ਰਹੀ ਹੈ ।

diljit dosanjh post image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਵੀਡੀਓ ਕੀਤਾ ਸਾਂਝਾ, ਕਿਹਾ ਕਿਸੇ ਦੀਆਂ ਗਲਤੀਆਂ ਵੇਖਣ ਦੀ ਬਜਾਏ ਖੁਦ ਦੀਆਂ ਕਮੀਆਂ ਵੇਖੀਏ ਤੇ ਉਸਦੇ ਭਾਣੇ ‘ਚ ਰਹੀਏ’

ਦਿਲਜੀਤ ਦੀ ਇਹ ਨਿੱਕੀ ਜਿਹੀ ਫੈਨ ਕੋਮਾ ‘ਚ ਸੀ । ਪਰ ਲੰਮਾ ਸਮਾਂ ਕੋਮਾ ‘ਚ ਹੋਣ ਦੇ ਬਾਵਜੂਦ ਉਹ ਦਿਲਜੀਤ ਦੀ ਆਵਾਜ਼ ਨੂੰ ਪਛਾ ਣਦੀ ਸੀ । ਇਸ ਛੋਟੀ ਜਿਹੀ ਫੈਨ ਦੇ ਮਾਪਿਆਂ ਨੇ ਦੱਸਿਆ ਕਿ ਦਿਲਜੀਤ ਦੋਸਾਂਝ ਦੀ ਆਵਾਜ਼ ਨੇ ਕਈ ਸਾਲਾਂ ਤੱਕ ਦਰਦਨਾਕ ਇਲਾਜ ਦੌਰਾਨ ਦਿੱਕਤਾਂ ਚੋਂ ਲੰਘਣ ਵਿੱਚ ਮਦਦ ਕੀਤੀ ਕਿਉਂਕਿ ਉਹ ਕੋਮਾ ਵਿੱਚ ਦਿਲਜੀਤ ਦੀ ਆਵਾਜ਼ ਨੂੰ ਪਛਾਣਦੀ ਸੀ ਅਤੇ ਉਸ ਦੇ ਗੀਤਾਂ ਨੂੰ ਸੁਣ ਕੇ ਸਰੀਰ ਨੂੰ ਵੀ ਹਿਲਾਉਂਦੀ ਸੀ ।

diljit dosanjh post image From instagram

ਹੋਰ ਪੜ੍ਹੋ : ਜਾਣੋਂ ਦਿਲਜੀਤ ਦੋਸਾਂਝ ਲਈ ਕਿਸ ਫ਼ਿਲਮ ‘ਚ ਰਿਹਾ ਉਨ੍ਹਾਂ ਦਾ ਰੋਲ ਸਭ ਤੋਂ ਔਖਾ ਤੇ ਚੁਣੌਤੀਪੂਰਨ

ਪੇਰੈਂਟਸ ਨੇ ਇਹ ਵੀ ਲਿਖਿਆ ਕਿ ਦਿਲਜੀਤ ਨੇ ਉਨ੍ਹਾਂ ਦੀ ਗੱਲ ਬੜੇ ਧੀਰਜ ਨਾਲ ਸੁਣੀ ਅਤੇ ਅੰਬਰ ਦਾ ਉਸ ਨੂੰ ਮਿਲਣ ਦਾ ਸੁਪਨਾ ਸਾਕਾਰ ਕੀਤਾ।ਦਿਲਜੀਤ ਦੋਸਾਂਝ ਨੇ ਛੋਟੀ ਜਿਹੀ ਪ੍ਰਸ਼ੰਸਕ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਹਨ । ਭਾਵੁਕ ਕਰਨ ਵਾਲੀ ਇਸ ਸਟੋਰੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

diljit dosanjh ,,, image From instagram

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਬਤੌਰ ਗਾਇਕ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦਿਲਜੀਤ ਦੋਸਾਂਝ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network