ਇਸ ਦਿਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ਪੁਖਰਾਜ ਭੱਲਾ ਤੇ ਦੀਸ਼ੂ ਸਿੱਧੂ
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਸਿਤਾਰਿਆਂ ਦੇ ਵਿਆਹ ਹੋ ਰਹੇ ਹਨ । ਹਾਲ ਹੀ ਵਿੱਚ ਪਰਮੀਸ਼ ਵਰਮਾ ਦਾ ਵਿਆਹ ਹੋਇਆ ਹੈ । ਇਸ ਸਭ ਦੇ ਚੱਲਦੇ ਹੁਣ ਜਸਵਿੰਦਰ ਭੱਲਾ ਦੇ ਬੇਟੇ ਪੁਖਰਾਜ ਭੱਲਾ (Pukhraj Bhalla) ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਪੁਖਰਾਜ ਭੱਲਾ ਪਟਿਆਲਾ ਦੀ ਰਹਿਣ ਵਾਲੀ ਦੀਸ਼ੂ ਸਿੱਧੂ (Dishu Sidhu) ਨਾਲ 19 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ।
Pic Courtesy: Instagram
ਹੋਰ ਪੜ੍ਹੋ :
ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ 93 ਬਰਥਡੇਅ ਨੂੰ ਸਮਰਪਿਤ ਫ਼ਿਲਮ ਕੀਤੀ ਗਈ ਰਿਲੀਜ਼
Pic Courtesy: Instagram
ਪੁਖਰਾਜ ਭੱਲਾ (Pukhraj Bhalla) ਦੀ ਲਾਈਫ ਪਾਟਨਰ ਦੀਸ਼ੂ ਸਿੱਧੂ ਕੈਨੇਡਾ ਦੀ ਵਸਨੀਕ ਹੈ ਜਦੋਂ ਕਿ ਮੂਲ ਰੂਪ ਵਿੱਚ ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਹੈ । ਦੀਸ਼ੂ (Dishu Sidhu) ਕਿਸ ਪ੍ਰੋਫੈਸ਼ਨ ਨਾਲ ਜੁੜੀ ਹੋਈ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ । ਫਿਲਹਾਲ ਇਸ ਜੋੜੀ ਦੀ ਮੰਗਣੀ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ।
Pic Courtesy: Instagram
16 ਨਵੰਬਰ ਨੂੰ ਇਸ ਜੋੜੀ ਨੇ ਮੰਗਣੀ ਕਰਵਾਈ ਹੈ । ਇਸ ਪ੍ਰੋਗਰਾਮ ਵਿੱਚ ਪੁਖਰਾਜ ਭੱਲਾ (Pukhraj Bhalla) ਅਤੇ ਦੀਸ਼ੂ ਸਿੱਧੂ (Dishu Sidhu) ਨੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਇੱਕ ਦੂਜੇ ਨਾਲ ਮੰਗਣੀ ਦੀਆਂ ਰਸਮਾਂ ਪੂਰੀਆਂ ਕੀਤੀਆਂ । ਇਹ ਜੋੜੀ ਕਾਫੀ ਜੱਚ ਰਹੀ ਸੀ ਸਭ ਦੀਆਂ ਨਜ਼ਰ ਇਸ ਜੋੜੀ ਤੇ ਸਨ ।