ਖੁਦ ਪਾਵਰ ਬੈਂਕ ਬਣਾ ਕੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਮੁਫਤ ਵੰਡਦਾ ਹੈ ਇਹ ਬੱਚਾ
ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੀ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰ ਰਿਹਾ ਹੈ । ਇਸ ਸਭ ਦੇ ਚਲਦੇ ਅੰਮ੍ਰਿਤਸਰ ਵਿੱਚ ਰਹਿਣ ਵਾਲਾ ਇੱਕ ਬੱਚੇ ਕਿਸਾਨਾਂ ਲਈ ਪਾਵਰ ਬੈਂਕ ਬਣਾ ਕੇ ਉਹਨਾਂ ਦੀ ਮਦਦ ਕਰ ਰਿਹਾ ਹੈ । ਨੌਵੀਂ ਵਿੱਚ ਪੜ੍ਹਨ ਵਾਲੇ ਬੱਚੇ ਗੁਰਜੋਤ ਮੁਤਾਬਿਕ ਉਹ ਆਪਣੇ ਪਿਤਾ ਨਾਲ ਕਈ ਵਾਰ ਕਿਸਾਨ ਧਰਨੇ ਵਿੱਚ ਗਿਆ ਸੀ ।
ਹੋਰ ਪੜ੍ਹੋ :
ਨੀਰੂ ਬਾਜਵਾ ਨੇ ਆਪਣੇ ਪਰਿਵਾਰ ਦੇ ਨਾਲ ਸਾਂਝਾ ਕੀਤਾ ਵੀਡੀਓ
ਇਸ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਕਿਸਾਨਾਂ ਨੂੰ ਮੋਬਾਈਲ ਚਾਰਜ ਕਰਨ ਵਿੱਚ ਸਭ ਤੋਂ ਵੱਧ ਦਿਕਤ ਹੁੰਦੀ ਹੈ । ਜਿਸ ਤੋਂ ਬਾਅਦ ਉਸ ਨੇ ਸੋਚਿਆ ਕਿ ਇਹਨਾਂ ਕਿਸਾਨਾਂ ਨੂੰ ਪਾਵਰ ਬੈਂਕ ਵੰਡੇ ਜਾਣ, ਪਰ ਮਾਰਕਿਟ 'ਚ ਪਾਵਰ ਬੈਂਕ ਕਾਫ਼ੀ ਮਹਿੰਗੇ ਮਿਲਦੇ ਹਨ ।ਜਿਸ ਤੋਂ ਬਾਅਦ ਗੁਰਜੋਤ ਨੇ ਖੁਦ ਪਾਵਰ ਬੈਂਕ ਬਨਾਉਣ ਦੀ ਸੋਚੀ ।
ਗੁਰਜੋਤ ਨੇ ਔਨਲਾਈਨ ਪਾਵਰ ਬੈਂਕ ਦਾ ਬਲੂਪ੍ਰਿੰਟ ਲੱਭਿਆ । ਜਿਸ ਨੂੰ ਦੇਖ ਕੇ ਉਸ ਨੇ ਪਾਵਰ ਬੈਂਕ ਤਿਆਰ ਕੀਤਾ, ਤੇ ਉਸ ਵੱਲੋਂ ਤਿਆਰ ਕੀਤਾ ਪਾਵਰ ਬੈਂਕ ਕੰਮ ਕਰਨ ਲੱਗਾ । ਹੁਣ ਗੁਰਜੋਤ 1000 ਰੁਪਏ ਵਾਲਾ ਪਾਵਰ ਬੈਂਕ 450 ਰੁਪਏ ਵਿੱਚ ਤਿਆਰ ਕਰਕੇ, ਕਿਸਾਨਾਂ ਨੂੰ ਮੁਫਤ ਵੰਡ ਰਿਹਾ ਹੈ ।ਇਸ ਕੰਮ ਵਿੱਚ ਗੁਰਜੋਤ ਦਾ ਪਰਿਵਾਰ ਉਸ ਦੀ ਪੂਰੀ ਮਦਦ ਕਰਦਾ ਹੈ ।