ਚੰਡੀਗੜ੍ਹ ਦੀ ਰਹਿਣ ਵਾਲੀ ਇਸ ਮਹਿਲਾ ਨੇ ਘਰ ‘ਚ ਸਾਂਭ ਰੱਖਿਆ ਪੁਰਾਣਾ ਪੰਜਾਬੀ ਵਿਰਸਾ, ਵੇਖੋ ਵੀਡੀਓ
ਪੰਜਾਬ ਦਾ ਸੱਭਿਆਚਾਰ (Culture) ਬਹੁਤ ਹੀ ਅਮੀਰ ਹੈ । ਪਰ ਅੱਜ ਕੱਲ੍ਹ ਪੰਜਾਬ ਦੇ ਲੋਕ ਆਪਣੇ ਅਮੀਰ ਵਿਰਸੇ ਨੂੰ ਭੁਲਾ ਕੇ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੇ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਬੇਸ਼ੱਕ ਚੰਡੀਗੜ੍ਹ ਵਰਗੇ ਸ਼ਹਿਰ ‘ਚ ਰਹਿੰਦੀ ਹੈ, ਪਰ ਉਸ ਨੇ ਆਪਣੇ ਵਿਰਸੇ ਨੂੰ ਆਪਣੀ ਕੋਠੀ ‘ਚ ਸਹੇਜ਼ ਕੇ ਰੱਖਿਆ ਹੋਇਆ ਹੈ ।
Image Source :FB
ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਮਿਲ ਕੇ ਨਿਖਤ ਜ਼ਰੀਨ ਖੁਸ਼ੀ ਨਾਲ ਲੱਗ ਪਈ ਨੱਚਣ, ਵੇਖੋ ਵੀਡੀਓ
ਉਪਿੰਦਰ ਸੇਖੋਂ ਨਾਂਅ ਦੀ ਇਸ ਮਹਿਲਾ ਨੇ ਆਪਣੇ ਘਰ ‘ਚ ਪੁਰਾਣਾ ਪੰਜਾਬੀ ਸੱਭਿਆਚਾਰ ਨੂੰ ਸਾਂਭ ਕੇ ਰੱਖੀ ਹੋਈ ਹੈ । ਉਨ੍ਹਾਂ ਨੇ ਪੁਰਾਣੇ ਮੰਜੇ, ਪੁਰਾਣੇ ਭਾਂਡੇ, ਮਧਾਣੀਆਂ, ਪੀੜ੍ਹੀਆਂ, ਹਮਾਮ ਆਨੇ ਤੋਂ ਲੈ ਕੇ ਹਰ ਤਰ੍ਹਾਂ ਦੀ ਚੀਜ਼ ਉਨ੍ਹਾਂ ਦੇ ਘਰ ‘ਚ ਵੇਖਣ ਨੂੰ ਮਿਲੇਗੀ ।
Image Source : FB
ਹੋਰ ਪੜ੍ਹੋ : ਕੈਂਸਰ ਕਾਰਨ ਲੀਜ਼ਾ ਰੇ ਨੂੰ ਸ਼ੋਅ ਤੋਂ ਕੱਢ ਦਿੱਤਾ ਗਿਆ ਸੀ ਬਾਹਰ, ਅਦਾਕਾਰਾ ਨੇ ਬਿਆਨ ਕੀਤਾ ਦਰਦ
ਇਸ ਤੋਂ ਇਲਾਵਾ ਖੂੰਡੇ, ਨਲਕਾ, ਗਾਗਰਾਂ ਹਰ ਸ਼ੈਅ ਉਨ੍ਹਾਂ ਨੇ ਆਪਣੇ ਘਰ ‘ਚ ਸੰਭਾਲੀ ਹੋਈ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ‘ਵਿਰਸੇ ਦੀ ਧੀ’ ਦੇ ਨਾਲ ਨਾਂਅ ਵੀ ਜਾਣਿਆ ਜਾਂਦਾ ਹੈ । ਚੰਡੀਗੜ੍ਹ ‘ਚ ਰਹਿਣ ਵਾਲੀ ਇਸ ਬੀਬੀ ਨੇ ਕਈ ਭਿਆਨਕ ਬੀਮਾਰੀਆਂ ਨੂੰ ਵੀ ਮਾਤ ਦਿੱਤੀ ਹੈ ।
Image Source : FB
ਉਸ ਨੇ ਆਪਣੀ ਮਾਂ ਅਤੇ ਆਪਣੀ ਸੱਸ ਮਾਂ ਦੀਆਂ ਪੁਰਾਣੀਆਂ ਚੀਜ਼ਾਂ ਜਿਸ ‘ਚ ਟੀਸੈੱਟ ਅਤੇ ਹੋਰ ਕਈ ਚੀਜ਼ਾਂ ਸ਼ਾਮਿਲ ਨੇ ਸਹੇਜ ਕੇ ਰੱਖੀਆਂ ਹੋਈਆਂ ਹਨ ।