ਗਰਮੀਆਂ ‘ਚ ਠੰਡਾ ਪਾਣੀ ਸਾਨੂੰ ਬਹੁਤ ਵਧੀਆ ਲੱਗਦਾ ਹੈ । ਕੁਝ ਪਲਾਂ ਲਈ ਗਰਮੀ ਤੋਂ ਇਹ ਪਾਣੀ ਤੁਹਾਨੂੰ ਰਾਹਤ ਤਾਂ ਦਿਵਾ ਦੇਵੇਗਾ, ਪਰ ਅਸਲ ‘ਚ ਇਹ ਪਾਣੀ ਪੀਣ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ।ਇਸ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ । ਅੱਜ ਅਸੀਂ ਤੁਹਾਨੂੰ ਠੰਡੇ ਪਾਣੀ ਦੇ ਨੁਕਸਾਨ ਦੇ ਬਾਰੇ ਦੱਸਾਂਗੇ ।
cold water
ਠੰਡਾ ਪਾਣੀ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਾਡੇ ਸਰੀਰ 'ਚ ਇੱਕ ਨਾੜੀ ਹੁੰਦੀ ਹੈ ਜਿਸ ਨੂੰ ਵੇਗਸ ਨਰਵ ਕਿਹਾ ਜਾਂਦਾ ਹੈ। ਇਸ ਨੂੰ ਸਰੀਰ ਦੀ ਸਭ ਤੋਂ ਲੰਮੀ ਕਾਰਨੀਵਲ ਨਰਵ ਵੀ ਕਿਹਾ ਜਾਂਦਾ ਹੈ, ਜੋ ਗਰਦਨ ਤੋਂ ਹੁੰਦੇ ਹੋਏ ਦਿਲ, ਲੰਗ ਤੇ ਪਾਚਨ ਪ੍ਰਣਾਲੀ ਨੂੰ ਨਿਯੰਤਰਿਤ ਕਰਦੀ ਹੈ।
Cold-Water
ਜਦੋਂ ਵੀ ਤੁਸੀਂ ਜ਼ਿਆਦਾ ਠੰਡਾ ਪਾਣੀ ਪੀਂਦੇ ਹੋ, ਤਾਂ ਇਹ ਨਰਵ ਠੰਢੀ ਹੋ ਕੇ ਹਾਰਟ ਰੇਟ ਨੂੰ ਹੌਲੀ ਕਰ ਦਿੰਦੀ ਹੈ, ਜਦ ਤੱਕ ਪਾਣੀ ਦਾ ਤਾਪਮਾਨ ਤੁਹਾਡੇ ਸਰੀਰ ਦੇ ਅਨੁਕੂਲ ਨਹੀਂ ਹੋ ਜਾਂਦਾ। ਕਮਰੇ ਦੇ ਤਾਪਮਾਨ ਅਨੁਸਾਰ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ।
cold water
1. ਜੇ ਤੁਸੀਂ ਠੰਡਾ ਪਾਣੀ ਪਾਣੀ ਪੀਂਦੇ ਹੋ ਅਤੇ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਇਹ ਠੰਢਾ ਪਾਣੀ ਪੀਣ ਦੀ ਤੁਹਾਡੀ ਆਦਤ ਦੇ ਕਾਰਨ ਹੈ। ਠੰਢਾ ਪਾਣੀ ਪਾਚਣ ਪ੍ਰਕਿਰਿਆ 'ਚ ਰੁਕਾਵਟ ਪਾਉਂਦਾ ਹੈ। ਠੰਢਾ ਪਾਣੀ ਪੀਣ ਨਾਲ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਪਾਚਨ ਹੌਲੀ ਹੋ ਜਾਂਦਾ ਹੈ।
2.ਠੰਡਾ ਪਾਣੀ ਪੀਣ ਨਾਲ ਸਾਹ ਪ੍ਰਣਾਲੀ ਵਿਚਲੇ ਬਲਗਮ ਦੀ ਇੱਕ ਸੁਰੱਖਿਆ ਪਰਤ ਰੁਕ ਜਾਂਦੀ ਹੈ, ਜਿਸ ਨਾਲ ਗਲੇ 'ਚ ਖਰਾਸ਼ ਆ ਸਕਦੀ ਹੈ।
3. ਜੋ ਲੋਕ ਠੰਡਾ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਜ਼ਿਆਦਾ ਠੰਢ ਕਾਰਨ ਚੀਜ਼ਾਂ ਜੰਮ ਜਾਂਦੀਆਂ ਹਨ, ਇਸੇ ਤਰ੍ਹਾਂ ਸਾਡੇ ਸਰੀਰ 'ਚ ਵਧੇਰੇ ਠੰਢਾ ਪਾਣੀ ਚੀਜ਼ਾਂ ਨੂੰ ਸਖਤ ਬਣਾਉਂਦਾ ਹੈ। ਇਸ ਨਾਲ ਕਬਜ਼ ਤੇ ਹੇਮੋਰੋਇਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
4. ਠੰਡਾ ਪਾਣੀ ਤੁਹਾਡੇ ਭੋਜਨ ਵਿਚਲੇ ਪੋਸ਼ਕ ਤੱਤਾਂ ਨੂੰ ਮਾਰ ਦਿੰਦਾ ਹੈ। ਜੇ ਤੁਸੀਂ ਪੌਸ਼ਟਿਕ ਭੋਜਨ ਲੈਣ ਤੋਂ ਬਾਅਦ ਠੰਡਾ ਪਾਣੀ ਪੀਂਦੇ ਹੋ, ਤਾਂ ਸਮਝੋ ਕਿ ਤੁਸੀਂ ਕੋਈ ਪੌਸ਼ਟਿਕ ਖੁਰਾਕ ਨਹੀਂ ਖਾਧੀ ਹੈ।