ਕਰੀਨਾ ਕਪੂਰ ਦੀ ਜ਼ਿੰਦਗੀ ‘ਚ ਆਇਆ ਤੀਜਾ ਬੱਚਾ ! ਸ਼ੇਅਰ ਕੀਤੀ ਖ਼ਾਸ ਪੋਸਟ

Reported by: PTC Punjabi Desk | Edited by: Shaminder  |  July 09th 2021 04:39 PM |  Updated: July 09th 2021 04:39 PM

ਕਰੀਨਾ ਕਪੂਰ ਦੀ ਜ਼ਿੰਦਗੀ ‘ਚ ਆਇਆ ਤੀਜਾ ਬੱਚਾ ! ਸ਼ੇਅਰ ਕੀਤੀ ਖ਼ਾਸ ਪੋਸਟ

ਅਦਾਕਾਰਾ ਕਰੀਨਾ ਕਪੂਰ ਨੇ ਆਪਣੇ ਪ੍ਰੈਗਨੇਂਸੀ ਦੇ ਐਕਸਪੀਰੀਅੰਸ ਨੂੰ ਕਿਤਾਬ ‘ਚ ਕਲਮਬੱਧ ਕੀਤਾ ਹੈ । ਇਸ ਦਾ ਖੁਲਾਸਾ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤਾ ਹੈ ।ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੈਂ ਆਪਣੀ ਗਰਭ ਅਵਸਥਾ ‘ਤੇ ਇੱਕ ਬਾਈਬਲ ਲਿਖਣਾ ਚਾਹੁੰਦੀ ਸੀ । ਕੁਝ ਦਿਨਾਂ ਤੋਂ ਮੈਂ ਇਸ ਲਈ ਕਾਫੀ ਮਿਹਨਤ ਕਰ ਰਹੀ ਸੀ ।

Kareena Kapoor Image From Instagram

ਹੋਰ ਪੜ੍ਹੋ  : ਅਦਾਕਾਰਾ ਸੋਨਮ ਕਪੂਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਈ, ਲੰਡਨ ਦੀ ਆਜ਼ਾਦੀ ਨੂੰ ਲੈ ਕੇ ਆਖੀ ਸੀ ਇਸ ਤਰ੍ਹਾਂ ਦੀ ਗੱਲ 

Kareena k Image From Instagram

ਮੈਂ ਜਲਦ ਹੀ ਕੰਮ ‘ਤੇ ਜਾਣ ਲਈ ਅਤੇ ਬਿਸਤਰੇ ਤੋਂ ਜਲਦ ਬਾਹਰ ਨਿਕਲਣ ਲਈ ਸੰਘਰਸ਼ ਕਰ ਰਹੀ ਸੀ । ਇਹ ਕਿਤਾਬ ਮੇਰਾ ਨਿੱਜੀ ਖਾਤਾ ਹੈ । ਜਿਸ ‘ਚ ਮੈਂ ਆਪਣੀ ਦੋਵੇਂ ਗਰਭ ਅਵਸਥਾ ਦੌਰਾਨ ਸਰੀਰਕ ਅਤੇ ਭਾਵਾਨਾਤਮਕ ਮਨੋ ਭਾਵਾਂ ਨੂੰ ਬਿਆਨ ਕੀਤਾ ਹੈ ।

Kareena Kapoor-Saif Image From Instagram

ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ । ਇਸ ਫੋਟੋ ’ਚ ਕਰੀਨਾ ਇਕ ਅਲਟਰਾ ਸਾਊਂਡ ਦੀ ਕਾਪੀ ਦਿਖਾਉਂਦੀ ਨਜ਼ਰ ਆਈ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਰੀਨਾ ਇਸ ਫੋਟੋ ਨੂੰ ਦਿਖਾ ਕੇ ਕੀ ਕਹਿਣਾ ਚਾਹੁੰਦੀ ਹੈ? ਜਿਸ ਦਾ ਖੁਲਾਸਾ ਉਨ੍ਹਾਂ ਨੇ ਹੁਣ ਕੀਤਾ ਹੈ।

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰ ਕੇ ਕਰੀਨਾ ਨੇ ਆਪਣੇ ਤੀਜੇ ਬੇਟੇ ਬਾਰੇ ਦੱਸਿਆ, ਜੀ ਹਾਂ, ਤੁਸੀਂ ਸਹੀ ਸੁਣਿਆ ਤੀਜਾ ਬੇਟਾ। ਦਰਅਸਲ ਕਰੀਨਾ ਨੇ ਆਪਣੀਆਂ ਦੋਵੇਂ ਪ੍ਰੈਗਨੇਂਸੀ ਦੇ ਅਨੁਭਵਾਂ ਨੂੰ ਇਕ ਕਿਤਾਬ ’ਚ ਲਿਖ ਰਹੀ ਹੈ ਤੇ ਇਸ ਵੀਡੀਓ ’ਚ ਵੀ ਕਰੀਨਾ ਨੇ ਇਸੇ ਕਿਤਾਬ ਦਾ ਜ਼ਿਕਰ ਕੀਤਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network