ਨੇਹਾ ਕੱਕੜ ਦੀਆਂ ਇਨ੍ਹਾਂ ਗੱਲਾਂ ਨੇ ਰੋਹਨਪ੍ਰੀਤ ਨੂੰ ਕੀਤਾ ਭਾਵੁਕ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ
ਬਾਲੀਵੁੱਡ ਦੀ ਸਟਾਰ ਗਾਇਕਾ ਨੇਹਾ ਕੱਕੜ ਜੋ ਕਿ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖ਼ੀਆਂ ਵਟੋਰ ਰਹੇ ਨੇ । ਉਨ੍ਹਾਂ ਦੇ ਵਿਆਹ ਦੇ ਸਾਰੇ ਹੀ ਪ੍ਰੋਗਰਾਮਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਸ਼ੇਅਰ ਹੋ ਰਹੀਆਂ ਨੇ ।
ਅਜਿਹੇ 'ਚ ਉਨ੍ਹਾਂ ਦੇ ਦਿੱਲੀ ‘ਚ ਹੋਈ ਵੈਡਿੰਗ ਰਿਸੈਪਸ਼ਨ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਨੇਹਾ ਕੱਕੜ ਆਪਣੇ ਦਿਲ ਦੀਆਂ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਕਿਹਾ ਹੈ ਰੋਹੂ (ਰੋਹਨਪ੍ਰੀਤ) ਦੇ ਮੰਮੀ-ਪਾਪਾ ਨੇ ਜਿਨ੍ਹਾਂ ਪਿਆਰ ਤੇ ਸਤਿਕਾਰ ਦਿੱਤਾ ਹੈ, ਉਸ ਲਈ ਉਨ੍ਹਾਂ ਦੀ ਸ਼ੁਕਰਗੁਜ਼ਾਰ ਹਾਂ । ਉਨ੍ਹਾਂ ਦੀਆਂ ਦਿਲ ਦੀਆਂ ਗੱਲਾਂ ਸੁਣ ਕੇ ਰੋਹਨਪ੍ਰੀਤ ਕੁਝ ਭਾਵੁਕ ਹੋ ਗਏ ।
ਦੱਸ ਦਈਏ ਦੋਵਾਂ ਨੇ ਅਕਤੂਬਰ ਮਹੀਨੇ ਦੀ ਸ਼ੁਰੂਆਤ ‘ਚ ਆਪਣੇ ਰਿਸ਼ਤੇ ਨੂੰ ਜੱਗ ਜਾਹਿਰ ਕੀਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਰੋਕੇ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ । ਇਸ ਤੋਂ ਇਲਾਵਾ ਦੋਵੇ ਜਣੇ ‘ਨੇਹੂ ਦਾ ਵਿਆਹ’ ਟਾਈਟਲ ਹੇਠ ਗੀਤ ਵੀ ਲੈ ਕੇ ਆਏ । ਫੈਨਜ਼ ਪਿਆਰ ਦੇ ਨਾਲ ਇਸ ਜੋੜੀ ਨੂੰ ਨੇਹੂਪ੍ਰੀਤ ਦਾ ਨਾਂਅ ਦਿੱਤਾ ਹੈ ।