ਤਸਵੀਰ ‘ਚ ਨਜ਼ਰ ਆ ਰਹੇ ਇਹ ਦੋਵੇਂ ਬੱਚੇ ਹਨ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ, ਹੁਣ ਖੁਦ ਬਣਨ ਜਾ ਰਹੇ ਹਨ ਮਾਪੇ, ਕੀ ਤੁਸੀਂ ਪਛਾਣਿਆ?

Reported by: PTC Punjabi Desk | Edited by: Shaminder  |  June 27th 2022 04:25 PM |  Updated: June 27th 2022 04:25 PM

ਤਸਵੀਰ ‘ਚ ਨਜ਼ਰ ਆ ਰਹੇ ਇਹ ਦੋਵੇਂ ਬੱਚੇ ਹਨ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ, ਹੁਣ ਖੁਦ ਬਣਨ ਜਾ ਰਹੇ ਹਨ ਮਾਪੇ, ਕੀ ਤੁਸੀਂ ਪਛਾਣਿਆ?

ਬਾਲੀਵੁੱਡ ਸਿਤਾਰਿਆਂ (Bollywood Stars) ਦੇ ਬਚਪਨ ਦੀਆਂ ਤਸਵੀਰਾਂ (Childhood pics) ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ । ਇਸ ਤਸਵੀਰ ‘ਚ ਬਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰਾ ਅਤੇ ਅਦਾਕਾਰ ਨਜ਼ਰ ਆ ਰਹੇ ਹਨ ।ਇਸ ਤਸਵੀਰ ਨੂੰ ਤੁਸੀਂ ਵੇਖ ਕੇ ਸ਼ਾਇਦ ਪਛਾਣ ਹੀ ਗਏ ਹੋਵੋਗੇ । ਜੇ ਨਹੀਂ ਪਛਾਣਿਆ ਤਾਂ ਅਸੀਂ ਤੁਹਾਨੂੰ ਕੁਝ ਹਿੰਟ ਦਿੰਦੇ ਹਾਂ ।

ਹੋਰ ਪੜ੍ਹੋ : ਬਾਲੀਵੁੱਡ ਦੇ ਗੀਤ ‘ਤੇ ਇਨ੍ਹਾਂ ਕੁੜੀਆਂ ਨੇ ਕੀਤਾ ਡਾਂਸ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਹਾਲ ਹੀ ਇਹ ਦੋਵੇਂ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝੇ ਸਨ । ਦੋਵਾਂ ਦੇ ਵਿਆਹ ‘ਚ ਕੁਝ ਚੋਣਵੇਂ ਸਿਤਾਰੇ ਅਤੇ ਪਰਿਵਾਰਿਕ ਮੈਂਬਰ ਹੀ ਸ਼ਾਮਿਲ ਹੋਏ ਸਨ । ਨਹੀਂ ਪਛਾਣਿਆ ! ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਜੋੜੇ ਨੇ ਆਫੀਸ਼ੀਅਲ ਤੌਰ ‘ਤੇ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ । ਜਿਸ ਤੋਂ ਬਾਅਦ ਹੁਣ ਇਸ ਜੋੜੀ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹਨ ।

Alia Bhatt, Ranbir Kapoor complete one month of marriage, actress shares pictures Image Source: Instagram

ਹੋਰ ਪੜ੍ਹੋ : ਆਲੀਆ ਭੱਟ ਦੀ ਪ੍ਰੈਗਨੈਂਸੀ ਦੀ ਖਬਰ ਤੋਂ ਬਾਅਦ ਪੇਕੇ ਪਰਿਵਾਰ ਤੋਂ ਲੈ ਕੇ ਸਹੁਰੇ ਪਰਿਵਾਰ ‘ਚ ਛਾਈ ਖੁਸ਼ੀ, ਜਾਣੋ ਸ਼ੇਰਾਂ ਵਾਲੀ ਤਸਵੀਰ ਦਾ ਰਾਜ਼?

ਅਸੀਂ ਗੱਲ ਕਰ ਰਹੇ ਹਾਂ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਜਿਨ੍ਹਾਂ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਹੁਣ ਉਨ੍ਹਾਂ ਦੇ ਵੱਲੋਂ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਖੁਸ਼ੀ ਨੂੰ ਲੈ ਕੇ ਪਰਿਵਾਰ ਵੀ ਪੱਬਾਂ ਭਾਰ ਹੈ ਅਤੇ ਸਭ ਤੋਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ ।

Image Source: Instagram

ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ ‘ਚ ਵੇਖ ਸਕਦੇ ਹੋ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ ।ਦੋਵਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਇੱਕ ਫ਼ਿਲਮ ‘ਚ ਇੱਕਠੇ ਨਜ਼ਰ ਆਉਣਗੇ । ਦੋਵਾਂ ਦਾ ਅਫੇਅਰ ਕਾਫੀ ਲੰਮਾ ਸਮਾਂ ਚੱਲਿਆ ਜਿਸ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ ‘ਚ ਬੱਝੇ ਸਨ । ਇਸ ਤੋਂ ਪਹਿਲਾਂ ਰਣਬੀਰ ਕਪੂਰ ਦਾ ਨਾਮ ਕਈ ਐੱਕਟਰੈੱਸ ਦੇ ਨਾਲ ਜੁੜ ਚੁੱਕਿਆ ਹੈ । ਜਿਸ ‘ਚ ਦੀਪਿਕਾ ਪਾਦੂਕੋਣ ਤੇ ਕੈਟਰੀਨਾ ਕੈਫ ਵੀ ਸ਼ਾਮਿਲ ਹਨ ।

 

View this post on Instagram

 

A post shared by @varindertchawla


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network