ਖੇਤੀ ਬਿੱਲਾਂ ਖਿਲਾਫ ਮੋਹਾਲੀ ਦੀਆਂ ਰਹਿਣ ਵਾਲੀਆਂ ਇਹਨਾਂ ਭੈਣਾਂ ਨੇ ਆਪਣੇ ਤਰੀਕੇ ਨਾਲ ਆਵਾਜ਼ ਕੀਤੀ ਬੁਲੰਦ, ਹਰ ਪਾਸੇ ਵੀਡੀਓ ਹੋ ਰਹੀ ਹੈ ਵਾਇਰਲ
ਖੇਤੀ ਬਿੱਲਾਂ ਖਿਲਾਫ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਰੋਸ ਜਤਾ ਰਿਹਾ ਹੈ । ਕੁਝ ਲੋਕ ਇਹਨਾਂ ਬਿੱਲਾਂ ਖਿਲਾਫ ਸੋਸ਼ਲ ਮੀਡੀਆ ਤੇ ਆਵਾਜ਼ ਬੁਲੰਦ ਕਰ ਰਹੇ ਹਨ । ਇਸ ਸਭ ਦੇ ਚਲਦੇ ਮੁਹਾਲੀ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਰਮਨੀਕ ਤੇ ਸਿਮਰਿਤਾ ਨਾਂਅ ਦੀਆਂ ਇਹਨਾਂ ਦੋਵਾਂ ਭੈਣਾਂ ਇਸ ਵੀਡੀਓ ਵਿੱਚ ਇੱਕ ਗੀਤ ਗਾਇਆ ਹੈ ।
ਹੋਰ ਪੜ੍ਹੋ :
‘ਮਿਸ ਪੀਟੀਸੀ ਪੰਜਾਬੀ 2021’ ਲਈ ਭੇਜੋ ਆਪਣੀ ਐਂਟਰੀ, ਆਖਰੀ ਤਾਰੀਖ 19 ਜਨਵਰੀ
ਇਹ ਗੀਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। 'ਸੁਣ ਦਿੱਲੀਏ ਨੀ ਸੁਣ ਦਿੱਲੀਏ' ਗੀਤ ਨੂੰ ਦੋਨਾਂ ਭੈਣਾਂ ਨੇ ਆਪ ਹੀ ਲਿਖਿਆ, ਕੰਪੋਜ਼ ਕੀਤਾ ਤੇ ਗਾਇਆ ਵੀ ਖੁਦ ਹੀ ਹੈ। ਇਸ ਗੀਤ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਤੇ ਲਗਾਤਾਰ ਇਹ ਗੀਤ ਸ਼ੇਅਰ ਹੋ ਰਿਹਾ ਹੈ ।
ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਸਿਮਰਿਤਾ ਤੇ ਰਮਨੀਕ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੈ, ਦੋਨੋਂ ਮੰਨਦੀਆਂ ਹਨ ਕਿ ਉਹ ਗੀਤਕਾਰ ਨਹੀਂ ਹਨ। ਰਮਨੀਕ ਕਹਿੰਦੀ ਹੈ, "ਪਰ ਇਹ ਹਾਲਾਤ ਵੱਖਰੇ ਸੀ। ਅਸੀਂ ਇਸ ਤੱਥ ਤੋਂ ਬਹੁਤ ਪ੍ਰੇਸ਼ਾਨ ਹਾਂ ਕਿ ਹਜ਼ਾਰਾਂ ਕਿਸਾਨ ਅਜਿਹੇ ਸਮੇਂ ਖੁੱਲ੍ਹੇ ਵਿੱਚ ਹਨ ਜਦੋਂ ਅਸੀਂ ਅਰਾਮ ਨਾਲ ਆਪਣੀਆਂ ਰਜਾਈਆਂ ਵਿੱਚ ਬੈਠੇ ਹਾਂ।"
View this post on Instagram