Health Tips: ਬਾਡੀ ਨੂੰ ਡੀਟੌਕਸ ਕਰਨ ਲਈ ਪਿਓ ਇਹ ਡੀਟੌਕਸ ਡ੍ਰਿੰਕਸ, ਜਾਣੋ ਇਸ ਨੂੰ ਪੀਣ ਦੇ ਫਾਇਦੇ
benefits of drinking Detox Drinks: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਤਿਉਹਾਰਾਂ ਦੇ ਵਿੱਚ ਅਕਸਰ ਅਸੀਂ ਕਈ ਤਰ੍ਹਾਂ ਦੇ ਪਕਵਾਨ ਖਾ ਲੈਂਦੇ ਹਾਂ। ਤੇਲ ਅਤੇ ਘਿਓ 'ਚ ਬਣੇ ਇਹ ਪਕਵਾਨ ਅਤੇ ਮਿਠਾਈਆਂ ਖਾਣ ਵਿੱਚ ਤਾਂ ਬੇਹੱਦ ਲਜ਼ੀਜ਼ ਹੁੰਦੀਆਂ ਹਨ, ਪਰ ਇਸ ਦਾ ਜ਼ਿਆਦਾ ਸੇਵਨ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਵੀ ਡੀਟੌਕਸ ਡ੍ਰਿੰਕਸ ਦਾ ਸੇਵਨ ਕਰ ਸਕਦੇ ਹੋ, ਆਓ ਜਾਣਦੇ ਹਾਂ ਉਨ੍ਹਾਂ ਡੀਟੌਕਸ ਡ੍ਰਿੰਕਸ ਬਾਰੇ ਜੋ ਸਾਨੂੰ ਸਿਹਤਮੰਦ ਰਹਿਣ ਵਿੱਚ ਮਦਦ ਕਰਦੀਆਂ ਹਨ।
image from google
ਮਿਠਾਈਆਂ ਤੇ ਤਲੇ ਹੋਏ ਪਕਵਾਨ ਖਾਣ ਮਗਰੋਂ ਅਕਸਰ ਭਾਰ ਵੱਧ ਜਾਂਦਾ ਹੈ। ਅਜਿਹੇ 'ਚ ਭਾਰ ਘਟਾਉਣ ਤੇ ਸਰੀਰ ਨੂੰ ਸਾਫ ਰੱਖਣ ਵਿੱਚ ਡੀਟੌਕਸ ਡ੍ਰਿੰਕਸ ਸਾਡੀ ਮਦਦ ਕਰਦੇ ਹਨ। ਇਸ ਲਈ ਸਾਨੂੰ ਰੋਜ਼ਾਨਾ ਇੱਕ ਡੀਟੌਕ ਡ੍ਰਿੰਕ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਡੀਟੌਕਸ ਡ੍ਰਿੰਕਸ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੇ ਹਨ, ਜਿਸ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
image from google
ਤੁਸੀਂ ਘਰ ਦੇ ਵਿੱਚ ਹੀ ਮੌਜੂਦ ਅਤੇ ਬੇਹੱਦ ਅਸਾਨੀ ਨਾਲ ਮਿਲਣ ਵਾਲੀਆਂ ਚੀਜ਼ਾਂ ਦੇ ਨਾਲ ਡੀਟੌਕਸ ਡ੍ਰਿੰਕਸ ਬਣਾ ਸਕਦੇ ਹੋ। ਡੀਟੌਕਸ ਡ੍ਰਿੰਕਸ ਪੀਣ ਦੇ ਫਾਇਦਿਆਂ ਬਾਰੇ।
ਖੀਰਾ
ਖੀਰੇ ਵਿੱਚ ਲਗਭਗ 96% ਪਾਣੀ ਅਤੇ ਫਾਈਬਰ ਪਾਇਆ ਜਾਂਦਾ ਹੈ। ਇਹ ਸਰੀਰ 'ਚੋਂ ਖਤਰਨਾਕ ਰਸਾਇਣਾਂ ਅਤੇ ਤੇਜ਼ਾਬ ਵਾਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
ਇੰਝ ਬਣਾਉ ਖੀਰੇ ਨਾਲ ਡੀਟੌਕਸ ਡ੍ਰਿੰਕ
ਖੀਰੇ ਦਾ ਛਿਲਕਾ ਓਤਾਰ ਕੇ ਇਸ ਦੇ ਟੁਕੜੇ ਕਰ ਲਓ। ਮਿਕਸਰ ਜਾਰ ਵਿੱਚ ਖੀਰਾ, ਨਿੰਬੂ ਦਾ ਰਸ, ਪੁਦੀਨੇ ਦੀਆਂ ਪੱਤੀਆਂ, ਥੋੜ੍ਹਾ ਜਿਹਾ ਅਦਰਕ, ਕਾਲਾ ਨਮਕ ਅਤੇ ਸਾਦਾ ਨਮਕ ਪਾ ਕੇ ਇਸ ਨੂੰ ਪੀਸ ਲਓ। ਇਸ ਨੂੰ ਛਾਣ ਕੇ ਪੀ ਲਵੋਂ। ਮੌਸਮ ਦੇ ਮੁਤਬਾਕ ਤੁਸੀਂ ਇਸ ਵਿੱਚ ਬਰਫ ਦਾ ਇਸਤੇਮਾਲ ਵੀ ਕਰ ਸਕਦੇ ਹੋ।
ਹਰਾ ਧਨੀਆ
ਹਰਾ ਧਨੀਆ ਸਰੀਰ ਨੂੰ ਸਾਫ਼ ਕਰਨ ਵਾਲੇ ਐਨਜ਼ਾਈਮ ਨੂੰ ਵਧਾਉਣ ਦਾ ਕੰਮ ਕਰਦਾ ਹੈ। ਜਿਸ ਨਾਲ ਸਰੀਰ ਦੀ ਗੰਦਗੀ ਆਸਾਨੀ ਨਾਲ ਦੂਰ ਹੋ ਜਾਂਦੀ ਹੈ। ਇਹ ਐਂਟੀਸੈਪਟਿਕ ਅਤੇ ਐਂਟੀ ਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਭਾਰ ਵੀ ਆਸਾਨੀ ਨਾਲ ਘੱਟ ਹੋ ਜਾਂਦਾ ਹੈ।
image from google
ਇੰਝ ਬਣਾਉ ਹਰੇ ਧਨੀਏ ਨਾਲ ਡੀਟੌਕਸ ਡ੍ਰਿੰਕ
ਇੱਕ ਗਲਾਸ ਪਾਣੀ ਵਿੱਚ ਇੱਕ ਨਿੰਬੂ ਨਿਚੋੜ ਲਵੋ। ਇਸ ਵਿੱਚ ਹਰੀ ਕੱਟੇ ਹੋਏ ਧਨੀਏ ਦੀਆਂ ਪੱਤੀਆਂ, ਕਾਲਾ ਨਮਕ ਅਤੇ ਜੀਰਾ ਪਾਉਡਰ ਮਿਲਾ ਲਵੋ। ਇਸ ਨੂੰ ਮਿਕਸਰ 'ਚ ਪੀਸਣ ਤੋਂ ਬਾਅਦ ਛਾਣ ਕੇ ਪੀ ਲਓ।
ਨਿੰਬੂ
ਨਿੰਬੂ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਜੋ ਸਰੀਰ ਵਿੱਚ ਜਮ੍ਹਾਂ ਫੈਟ ਨੂੰ ਤੋੜਦਾ ਹੈ ਅਤੇ ਸਰੀਰ ਦੀ ਚਰਬੀ ਨੂੰ ਊਰਜਾ ਵਿੱਚ ਬਦਲਣ ਦਾ ਕੰਮ ਕਰਦਾ ਹੈ। ਨਿੰਬੂ ਦਾ ਰਸ ਸਰੀਰ ਨੂੰ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ।
image from google
ਹੋਰ ਪੜ੍ਹੋ: ਜੇਕਰ ਤੁਸੀਂ ਵੀ ਹੋ ਯੁਰਿਕ ਐਸਿਡ ਤੋਂ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਕਰੋ ਪਰਹੇਜ਼
ਇੰਝ ਬਣਾਉ ਨਿੰਬੂ ਨਾਲ ਡੀਟੌਕਸ ਡ੍ਰਿੰਕ
ਇੱਕ ਗਲਾਸ ਪਾਣੀ ਵਿੱਚ ਇੱਕ ਨਿੰਬੂ ਨਿਚੋੜੋ। ਇਸ ਵਿੱਚ ਕੱਟਿਆ ਹੋਇਆ ਪੁਦੀਨਾ ਅਤੇ ਨਮਕ ਪਾਓ। ਇਸ ਨੂੰ ਮਿਕਸਰ 'ਚ ਪੀਸ ਕੇ ਛਾਨਣੀ 'ਚ ਛਾਣ ਕੇ ਪੀ ਲਓ। ਜੇਕਰ ਤੁਹਾਨੂੰ ਇਸ ਦਾ ਸਵਾਦ ਪਸੰਦ ਨਹੀਂ ਹੈ ਤਾਂ ਤੁਸੀਂ ਇਸ 'ਚ ਸ਼ਹਿਦ ਮਿਲਾ ਸਕਦੇ ਹੋ।