ਇਹ ਹਨ ਇਮਿਊਨਿਟੀ ਵਧਾਉਣ ਵਾਲੇ ਫ਼ਲ, ਰੋਗਾਂ ਨਾਲ ਲੜਨ ਦੀ ਵਧਾਉਂਦੇ ਹਨ ਤਾਕਤ
ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਇੱਕ ਵਾਰ ਮੁੜ ਤੋਂ ਵੱਧਣ ਲੱਗ ਪਏ ਹਨ । ਅਜਿਹੇ ‘ਚ ਹਰ ਵਿਅਕਤੀ ਦੇ ਮਨ ‘ਚ ਇਹੀ ਸਵਾਲ ਹੈ ਕਿ ਆਖਿਰ ਇਸ ਬਿਮਾਰੀ ਤੋਂ ਕਿਵੇਂ ਬਚਾਅ ਕੀਤਾ ਜਾਵੇ ਤੇ ਕਿਵੇਂ ਇਮਿਊਨਿਟੀ ਵਧਾਈ ਜਾਵੇ । ਅੱਜ ਅਸੀਂ ਤੁਹਾਨੂੰ ਅਜਿਹੇ ਫਲਾਂ ਦੇ ਬਾਰੇ ਦੱਸਾਂਗੇ ਜੋ ਇਮਿਊਨਿਟੀ ਵਧਾਉਣ ‘ਚ ਕਾਰਗਰ ਸਾਬਿਤ ਹੁੰਦੇ ਹਨ ।
ਸੰਤਰਾ- ਸੰਤਰਾ ਇੱਕ ਸਿਟਰਸ ਫਲ ਹੈ ਤੇ ਇਸ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ। ਵਿਟਾਮਿਨ ਏ ਵੀ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਵਿਟਾਮਿਨ ਬੀ, ਪੋਟਾਸ਼ੀਅਮ ਤੇ ਕੈਲਸ਼ੀਅਮ ਜਿਹੇ ਖਣਿਜ ਪਦਾਰਥ ਵੀ ਇਸ ਫਲ ਵਿੱਚ ਹੁੰਦੇ ਹਨ। ਇਹ ਸਰੀਰ ਅੰਦਰੋਂ ਨੁਕਸਾਨਦੇਹ ਤੱਤਾਂ ਨੂੰ ਬਾਹਰ ਕੱਢ ਦਿੰਦਾ ਹੈ।
ਹੋਰ ਪੜ੍ਹੋ : ਮਸਾਲੇ ਵਾਲੀ ਚਾਹ ਇਮਿਊਨਟੀ ਵਧਾੳੇੁਣ ਦੇ ਨਾਲ –ਨਾਲ ਸਰੀਰ ਨੂੰ ਵੀ ਰੱਖੇਗੀ ਗਰਮ
ਕੀਵੀ- ਕੀਵੀ ’ਚ ਸੰਤਰੇ ਦੇ ਮੁਕਾਬਲੇ ਦੁੱਗਣਾ ਵਿਟਾਮਿਨ ਸੀ ਹੁੰਦਾ ਹੈ। ਇਸ ਤੋਂ ਇਲਾਵਾ ਪੋਟਾਸ਼ੀਅਮ, ਵਿਟਾਮਿਨ ਈ ਤੇ ਫ਼ਾਈਬਰ ਹੁੰਦਾ ਹੈ। ਇਹ ਕੋਲੈਸਟ੍ਰੌਲ ਨੂੰ ਵੀ ਕਾਬੂ ਕਰਦਾ ਹੈ।
ਅਨਾਰ- ਅਨਾਰ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਫ਼ਾਈਬਰ, ਵਿਟਾਮਿਨ ਤੇ ਖਣਿਜ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਖ਼ੂਨ ਦੀ ਘਾਟ ਤੋਂ ਪੀੜਤ ਲੋਕਾਂ ਨੂੰ ਅਨਾਰ ਜ਼ਰੂਰ ਲੈਣਾ ਚਾਹੀਦਾ ਹੈ।
ਬਲੂ ਬੈਰੀਜ਼- ਬਲੂ ਬੈਰੀਜ਼ ਵਿੱਚ ਸੋਜ਼ਿਸ਼ ਘਟਾਉਣ ਤੇ ਜ਼ੁਕਾਮ ਦੇ ਲੱਛਣ ਘਟਾਉਣ ਦੀ ਤਾਕਤ ਹੁੰਦੀ ਹੈ। ਠੰਢ ਦੇ ਮੌਸਮ ਵਿੱਚ ਇਹ ਫਲ ਸਰੀਰ ਨੂੰ ਚੁਸਤ-ਦਰੁਸਤ ਬਣਾ ਕੇ ਰੱਖਦਾ ਹੈ।
ਸੇਬ- ਸੇਬ ਵਿੱਚ ਕੁਏਰਸੇਟਿਨ ਹੁੰਦਾ ਹੈ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ। ਸੋਜ਼ਿਸ਼ ਘਟਾਉਂਦਾ ਹੈ। ਇਸ ਨੂੰ ਸਦਾ ਛਿਲਕੇ ਨਾਲ ਹੀ ਖਾਓ।