ਵਜ਼ਨ ਘਟਾਉਣ ਦੇ ਚੱਕਰ ਵਿੱਚ ਮਿਸ਼ਟੀ ਮੁਖਰਜੀ ਸਮੇਤ ਇਹਨਾਂ ਕਲਾਕਾਰਾਂ ਨੇ ਗਵਾਈ ਆਪਣੀ ਜਾਨ, ਡਾਈਟ ਵਿੱਚ ਲੈਂਦੇ ਸਨ ਇਹ ਚੀਜ਼
ਹਾਲ ਹੀ ਵਿੱਚ ਬਾਲੀਵੁੱਡ ਤੇ ਸਾਊਥ ਐਕਟਰੈੱਸ ਮਿਸ਼ਟੀ ਮੁਖਰਜੀ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਮਿਸ਼ਟੀ ਦੀ ਮੌਤ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਆਪਣਾ ਵਜ਼ਨ ਘੱਟ ਕਰਨ ਲਈ ਕੀਟੋ ਡਾਈਟ ਲੈ ਰਹੀ ਸੀ, ਜਿਹੜੀ ਕਿ ਉਸ ਦੀ ਮੌਤ ਲਈ ਜ਼ਿੰਮੇਵਾਰ ਬਣਿਆ ਹੈ । ਹਾਲਾਂਕਿ ਮਿਸ਼ਟੀ ਉਹ ਪਹਿਲੀ ਅਦਾਕਾਰਾ ਨਹੀਂ ਜਿਸ ਨੇ ਵਜ਼ਨ ਘੱਟ ਕਰਨ ਦੇ ਚੱਕਰ ਵਿੱਚ ਆਪਣੀ ਜਾਨ ਗਵਾ ਦਿੱਤੀ ਹੋਵੇ ।
ਹੋਰ ਪੜ੍ਹੋ :
ਇਸੇ ਤਰ੍ਹਾਂ ਦੀਆਂ ਹੋਰ ਵੀ ਕਈ ਅਦਾਕਾਰਾਂ ਹਨ ਜਿਨ੍ਹਾਂ ਨੇ ਇਸ ਚੱਕਰ ਵਿੱਚ ਆਪਣੀ ਜਾਨ ਗਵਾ ਦਿੱਤੀ । ਇਸੇ ਤਰ੍ਹਾਂ ਆਰਤੀ ਨੇ ਵੀ ਆਪਣੀ ਜਾਨ ਗਵਾਈ ਸੀ । ਆਰਤੀ ਨੂੰ ਸਾਹ ਲੈਣ ਵਿੱਚ ਦਿਕਤ ਹੋਣ ਲੱਗੀ ਸੀ । ਇਸ ਤੋਂ ਬਾਅਦ ਉਹ ਨਿਊਜਰਸੀ ਵਿੱਚ ਆਪਣਾ ਇਲਾਜ਼ ਕਰਵਾਉਣ ਲਈ ਗਈ । ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ ।
ਰਾਊਡੀ ਰਾਠੌਰ ਤੇ ਡਬਲ ਧਮਾਲ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਰਾਕੇਸ਼ ਦੀਵਾਨਾ ਨੇ ਵਜ਼ਨ ਘੱਟ ਕਰਨ ਲਈ ਸਰਜਰੀ ਕਰਵਾਈ ਸੀ । ਸਰਜਰੀ ਦੇ ਚਾਰ ਦਿਨਾਂ ਬਾਅਦ ਰਾਕੇਸ਼ ਦੀ ਮੌਤ ਹੋ ਗਈ । ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੇ ਅਦਾਕਾਰ ਡਾਕਟਰ ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਕਵੀ ਕੁਮਾਰ ਆਜ਼ਾਦ ਦਾ ਵਜ਼ਨ 200 ਕਿਲੋ ਸੀ ।
ਮੋਟਾਪਾ ਘਟਾਉਣ ਲਈ ਉਹਨਾਂ ਨੇ ਸਰਜਰੀ ਦਾ ਸਹਾਰਾ ਲਿਆ ਸੀ । ਸਰਜਰੀ ਸਫ਼ਲ ਰਹੀ ਪਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਰਕੇ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ।