ਸਿੱਧੂ ਮੂਸੇਵਾਲਾ ਦੀ ਮਾਸੀ ਦੇ ਘਰ ਲੱਗੀਆਂ ਰੌਣਕਾਂ, ਮੂਸੇਵਾਲਾ ਦੇ ਮਾਪੇ ਰਸਮਾਂ ਨਿਭਾਉਂਦੇ ਆਏ ਨਜ਼ਰ
ਸਿੱਧੂ ਮੂਸੇਵਾਲਾ (Sidhu Moose Wala)ਦੇ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਸਿੱਧੂ ਮੂਸੇਵਾਲਾ ਦੇ ਮਾਪੇ ਲਾੜੇ ਦੇ ਸਰਬਾਲੇ ਨੂੰ ਵੱਟਣਾ ਮਲਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਵਿਆਹ ‘ਚ ਖੁਸ਼ ਦਿਖਾਈ ਦਿੱਤੇ ਮਾਪੇ
ਸਿੱਧੂ ਮੂਸੇਵਾਲਾ ਦੇ ਮਾਪੇ ਵਿਆਹ ‘ਚ ਕਾਫੀ ਖੁਸ਼ ਦਿਖਾਈ ਦਿੱਤੇ । ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਬਲਕੌਰ ਸਿੰਘ ਸਿੱਧੂ (Balkaur Singh Sidhu) ਅਤੇ ਚਰਨ ਕੌਰ (Charan Kaur) ਬੈਠੇ ਹੋਏ ਹਨ । ਉਹ ਇਸ ਵਿਆਹ ‘ਚ ਮੌਜੂਦ ਜ਼ਰੂਰ ਹਨ । ਪਰ ਕਿਤੇ ਨਾ ਕਿਤੇ ਪੁੱਤਰ ਦੀ ਯਾਦ ਵੀ ਉਨ੍ਹਾਂ ਨੂੰ ਆ ਰਹੀ ਹੈ ।
Image Source : Google
ਹੋਰ ਪੜ੍ਹੋ : ਰੁਪਿੰਦਰ ਹਾਂਡਾ ਬੇਜ਼ੁਬਾਨ ਜ਼ਖਮੀ ਕਤੂਰੇ ਦਾ ਇਲਾਜ ਕਰਵਾਉਣ ਲਈ ਪਹੁੰਚੀ ਡਾਕਟਰ ਕੋਲ, ਲੋਕਾਂ ਨੇ ਵੀ ਕੀਤੀ ਤਾਰੀਫ
ਦੋਵਾਂ ਦੇ ਚਿਹਰੇ ‘ਤੇ ਉਦਾਸੀ ਦੇ ਭਾਵ ਵੇਖੇ ਜਾ ਸਕਦੇ ਹਨ । ਕਿੳਂੁਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਪੁੱਤਰ ਦੇ ਵਿਆਹ ਦੀ ਰੀਝ ਵੀ ਆਉਂਦੀ ਹੋਏਗੀ । ਕਿਉਂਕਿ ਬੀਤੇ ਸਾਲ ਉਨ੍ਹਾਂ ਨੇ ਪੁੱੱਤਰ ਦਾ ਵਿਆਹ ਕਰਨਾ ਸੀ । ਪਰ ਇਸ ਤੋਂ ਪਹਿਲਾਂ ਹੀ ਹਥਿਆਰਬੰਦ ਲੋਕਾਂ ਨੇ ਉਸ ਦਾ ਕਤਲ ਕਰ ਦਿੱਤਾ ਸੀ ।
Image source : Google
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦੀ ਉਡੀਕ
ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਮਾਪੇ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਇਸ ਮਾਮਲੇ ‘ਚ ਦੋਸ਼ੀ ਲੋਕਾਂ ਦੇ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੀਡੀਓ ਸਾਹਮਣੇ ਆ ਰਹੇ ਹਨ । ਜਿਨ੍ਹਾਂ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਇਨਸਾਫ਼ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ ।
View this post on Instagram