ਸਰਦੀਆਂ ‘ਚ ਲੱਸੀ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ
ਆਮ ਤੌਰ ‘ਤੇ ਲੋਕ ਲੱਸੀ (Lassi) ਦਾ ਇਸਤੇਮਾਲ ਗਰਮੀਆਂ ‘ਚ ਕਰਦੇ ਹਨ । ਪਰ ਪੰਜਾਬ ‘ਚ ਲੱਸੀ ਤੋਂ ਬਗੈਰ ਖਾਣੇ ਨੂੰ ਅਧੂਰਾ ਮੰਨਿਆ ਜਾਂਦਾ ਹੈ । ਕਿਉਂਕਿ ਪੰਜਾਬ ‘ਚ ਹਰ ਮੌਸਮ ‘ਚ ਦਹੀਂ ਲੱਸੀ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਕਿਉਂਕਿ ਦਹੀਂ ਲੱਸੀ ਸਰੀਰ ‘ਚ ਕਈ ਕਮੀਆਂ ਨੂੰ ਪੂਰਾ ਕਰਦੇ ਹਨ । ਪਰ ਕਈ ਵਾਰ ਸਰਦੀਆਂ ‘ਚ ਲੱਸੀ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਸਰਦੀ ਜ਼ੁਕਾਮ ਵਰਗੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ।
image From google
ਹੋਰ ਪੜ੍ਹੋ : ਕਿਸਾਨਾਂ ਦੇ ਅੰਦੋਲਨ ‘ਚ ਸੇਵਾ ਨਿਭਾਉਣ ਵਾਲੇ ਖਾਲਸਾ ਏਡ ਦੇ ਸਿੰਘ ਦਾ ਘਰ ਪਹੁੰਚਣ ‘ਤੇ ਪਿਤਾ ਨੇ ਕੀਤਾ ਸੁਆਗਤ
ਪਰ ਅੱਜ ਅਸੀਂ ਤੁਹਾਨੂੰ ਇਸ ਤੋਂ ਬਚਾਅ ਦੇ ਲਈ ਕੁਝ ਤਰੀਕੇ ਦੱਸਾਂਗੇ ਕਿ ਸਰਦੀਆਂ ‘ਚ ਲੱਸੀ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ । ਸਰਦੀਆਂ ‘ਚ ਲੱਸੀ ਦਾ ਇਸਤੇਮਾਲ ਉਦੋਂ ਹੀ ਕਰਨਾ ਚਾਹੀਦਾ ਹੈ ਜਦੋਂ ਧੁੱਪ ਨਿਕਲੀ ਹੋਵੇ ਅਤੇ ਮੌਸਮ ‘ਚ ਥੋੜੀ ਗਰਮਾਹਟ ਹੋਵੇ ।
image From google
ਸਰਦੀਆਂ ‘ਚ ਧੁੱਪ ‘ਚ ਬੈਠ ਕੇ ਜੇ ਲੱਸੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਬਹੁਤ ਹੀ ਵਧੀਆ ਹੁੰਦਾ ਹੈ । ਕਿਉਂਕਿ ਇਸ ਨਾਲ ਲੱਸੀ ਦੇ ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦੇ ਦੁੱਗਣੇ ਹੋ ਜਾਂਦੇ ਹਨ । ਇਸ ਦੇ ਨਾਲ ਹੀ ਲੱਸੀ ਦੇ ਨਾਲ ਤੁਸੀਂ ਗੁੜ ਦਾ ਸੇਵਨ ਵੀ ਕਰ ਸਕਦੇ ਹੋ । ਅਜਿਹਾ ਕਰਨ ਦੇ ਨਾਲ ਪਾਚਣ ਸ਼ਕਤੀ ਵੱਧਦੀ ਹੈ ਅਤੇ ਸਰੀਰ ‘ਚ ਗਰਮੀ ਅਤੇ ਠੰਡ ਦਾ ਸੰਤੁਲਨ ਰਹਿੰਦਾ ਹੈ । ਕਿਉਂਕਿ ਗੁੜ ਦੀ ਤਾਸੀਰ ਗਰਮ ਹੁੰਦੀ ਹੈ ਜਦੋਂਕਿ ਲੱਸੀ ਦੀ ਤਾਸੀਰ ਠੰਢੀ ਹੁੰਦੀ ਹੈ ।