ਪਿਆਜ਼ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਗਰਮੀਆਂ ‘ਚ ਲੂੰ ਤੋਂ ਬਚਾਉਣ ‘ਚ ਹੁੰਦਾ ਹੈ ਸਹਾਇਕ
ਪਿਆਜ਼ ਨੂੰ ਅਕਸਰ ਅਸੀਂ ਸਬਜ਼ੀਆਂ ‘ਚ ਇਸਤੇਮਾਲ ਕਰਦੇ ਹਾਂ । ਇਸ ਦੇ ਨਾਲ ਹੀ ਸਲਾਦ ਦੇ ਤੌਰ ‘ਤੇ ਵੀ ਇਸ ਦਾ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਫਾਇਦੇ ਬਾਰੇ ਦੱਸਾਂਗੇ ਕਿ ਕਿਵੇਂ ਇਹ ਸਬਜ਼ੀ ਦੇ ਸਵਾਦ ਨੂੰ ਵਧਾਉਣ ਦੇ ਨਾਲ ਨਾਲ ਸਿਹਤ ਲਈ ਵੀ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦਾ ਹੈ ।
Image From Internet
ਹੋਰ ਪੜ੍ਹੋ : ਗਾਇਕ ਬਰਿੰਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗਾਣਾ ‘ਚੰਗੇ ਦਿਨ ਲਿਆ ਦੇ ਬਾਬਾ ਨਾਨਕਾ’ ਰਿਲੀਜ਼
Image From Internet
ਪਿਆਜ਼ ਸਿਹਤ ਲਈ ਬਹੁਤ ਫਾਇਦੇਮੰਦ ਹੈ, ਇਸ ਦਾ ਸੇਵਨ ਇਮਿਊਨਿਟੀ ਸਿਸਟਮ ਨੂੰ ਵਧਾਉਣ ਤੇ ਨਾਲ ਹੀ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ। ਪਿਆਜ਼ ਲਹੂ ਨੂੰ ਪਤਲਾ ਕਰਦਾ ਹੈ ਅਤੇ ਗਰਮੀ ਦੇ ਦੌਰੇ 'ਚੋਂ ਬਚਾਉਂਦਾ ਹੈ। ਪਿਆਜ਼ ਸੋਡੀਅਮ, ਪੋਟਾਸ਼ੀਅਮ, ਫੋਲੇਟ, ਵਿਟਾਮਿਨ ਏ, ਸੀ ਤੇ ਈ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਇਕ ਸੁਪਰਫੂਡ ਹੁੰਦਾ ਹੈ।
Image From Internet
ਪਿਆਜ਼ ਆਇਰਨ, ਫੋਲੇਟ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਨਾਲ ਵੀ ਭਰਪੂਰ ਹੁੰਦੇ ਹਨ। ਗਰਮੀ ਦੇ ਮੌਸਮ 'ਚ ਇਸ ਸੁਪਰ ਫੂਡ ਦੇ ਸਭ ਤੋਂ ਜ਼ਿਆਦਾ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਗਰਮੀਆਂ 'ਚ ਪਿਆਜ਼ ਸਿਹਤ ਲਈ ਫਾਇਦੇਮੰਦ ਹੈ।