ਸਰਦੀਆਂ ‘ਚ ਗੁੜ ਖਾਣ ਦੇ ਹਨ ਕਈ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ
ਗੁੜ ਦਾ ਸੇਵਨ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਪਰ ਅੱਜ ਕੱਲ੍ਹ ਇਸ ਦੀ ਵਰਤੋਂ ਕਾਫੀ ਘੱਟ ਗਈ ਹੈ । ਪਹਿਲਾਂ ਲੋਕ ਚਾਹ ਅਤੇ ਦੁੱਧ ‘ਚ ਗੁੜ ਦਾ ਇਸਤੇਮਾਲ ਹੀ ਕਰਿਆ ਕਰਦੇ ਸਨ। ਇਹੀ ਕਾਰਨ ਹੈ ਕਿ ਗੁੜ ਦਾ ਇਸਤੇਮਾਲ ਕਰਨ ਨਾਲ ਲੋਕਾਂ ‘ਚ ਸ਼ੂਗਰ ਵਰਗੀ ਬਿਮਾਰੀ ਦਾ ਕੋਈ ਵੀ ਨਾਮੋ ਨਿਸ਼ਾਨ ਤੱਕ ਨਹੀਂ ਸੀ । ਪਰ ਅੱਜ ਕੱਲ੍ਹ ਗੁੜ ਦੀ ਥਾਂ ਚੀਨੀ ਨੇ ਲੈ ਲਈਹੈ ।ਚੀਨੀ ਦੇ ਇਸਤੇਮਾਲ ਦੇ ਨਾਲ ਕਈ ਬਿਮਾਰੀਆਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ । ਅੱਜ ਅਸੀਂ ਤੁਹਾਨੂੰ ਗੁੜ ਖਾਣ ਦੇ ਫਾਇਦੇ ਬਾਰੇ ਦੱਸਾਂਗੇ ।
ਗੁੜ ’ਚ ਪਾਏ ਜਾਣ ਵਾਲੇ ਪ੍ਰੋਟੀਨ, ਕਾਰਬੋਹਾਈਡ੍ਰੇਟ, ਲੋਹਾ, ਵਿਟਾਮਿਨ ਬੀ, ਕੈਲਸ਼ੀਅਮ ਤੇ ਫ਼ਾਸਫ਼ੋਰਸ ਮਨੁੱਖੀ ਸਰੀਰ ਲਈ ਕਿਸੇ ਵਧੀਆ ਦਵਾਈ ਵਾਂਗ ਹੀ ਕੰਮ ਕਰਦੇ ਹਨ। ਸਾਡੇ ਸਰੀਰ ਉੱਤੇ ਪ੍ਰਦੂਸ਼ਣ ਕਾਰਣ ਪੈਣ ਵਾਲੇ ਅਸਰ ਨੂੰ ਗੁੜ ਕਈ ਗੁਣਾ ਘਟਾ ਦਿੰਦਾ ਹੈ।
ਹੋਰ ਪੜ੍ਹੋ : ਗੁੜ ਦੀ ਚਾਹ ਦੇ ਹਨ ਬਹੁਤ ਸਾਰੇ ਫਾਇਦੇ, ਇਨ੍ਹਾਂ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ
ਡਾਇਬਟੀਜ਼ ਰੋਗੀ ਮਿੱਠਾ ਚਖਣ ਲਈ ਗੁੜ ਹੀ ਵਰਤਦੇ ਹਨ। ਇਹ ਹੱਡੀਆਂ ਮਜ਼ਬੂਤ ਬਣਾਉਂਦਾ ਹੈ।ਜੇ ਤੁਸੀਂ ਕਿਸੇ ਅਜਿਹੀ ਫ਼ੈਕਟਰੀ ਜਾਂ ਕਾਰਖਾਨੇ ’ਚ ਕੰਮ ਕਰਦੇ ਹੋ, ਜਿੱਥੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਜ਼ਿਆਦਾ ਹੈ, ਤਦ ਤਾਂ ਤੁਹਾਨੂੰ ਗੁੜ ਰੋਜ਼ਾਨਾ ਜ਼ਰੂਰ ਵਰਤਣਾ ਚਾਹੀਦਾ ਹੈ।
ਰੋਜ਼ਾਨਾ 100 ਗ੍ਰਾਮ ਗੁੜ ਖਾਣ ਨਾਲ ਪ੍ਰਦੂਸ਼ਣ ਕਾਰਣ ਹੋਣ ਵਾਲੀਆਂ ਖ਼ਤਰਨਾਕ ਬੀਮਾਰੀਆਂ ਦੂਰ ਭੱਜ ਜਾਂਦੀਆਂ ਹਨ।ਗੁੜ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼, ਐਸੀਡਿਟੀ ਤੇ ਖੱਟੀਆਂ ਡਕਾਰਾਂ ਵਿੱਚ ਫ਼ਾਇਦੇਮੰਦ ਹੁੰਦਾ ਹੈ।