ਆਂਵਲਾ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਇਸ ਤਰ੍ਹਾਂ ਕਰੋ ਇਸਤੇਮਾਲ
ਆਂਵਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ‘ਚ ਪਤਾ ਲੱਗਦਾ ਹੈ। ਆਂਵਲਾ ਬਹੁਤ ਹੀ ਗੁਣਕਾਰੀ ਹੁੰਦਾ ਹੈ ।ਆਂਵਲੇ ਨੂੰ ਕਿਸੇ ਵੀ ਰੂਪ ‘ਚ ਖਾਧਾ ਜਾਵੇ ਬਹੁਤ ਹੀ ਗੁਣਕਾਰੀ ਹੁੰਦਾ ਹੈ । ਆਂਵਲੇ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਕੇ ਤੁਸੀਂ ਵੀ ਵਧੀਆ ਸਿਹਤ ਪਾ ਸਕਦੇ ਹੋ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ।
ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਬਿਨ੍ਹਾਂ ਮਾਸਕ ਦੇ ਘੁੰਮਦੀ ਆਈ ਨਜ਼ਰ, ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਹੈ ਟਰੋਲ
ਆਂਵਲਾ ਚਟਨੀ ਨੂੰ ਆਪਣੀ ਡਾਈਟ ‘ਚ ਸ਼ਮਿਲ ਕਰ ਸਕਦੇ ਹੋ । ਇਹ ਖਾਣੇ ਦੇ ਸਵਾਦ ਨੂੰ ਵਧਾਉਣ ਦੇ ਨਾਲ ਨਾਲ ਇਮਿਊਨਿਟੀ ਨੂੰ ਵੀ ਮਜ਼ਬੂਤ ਬਨਾਉਣ ‘ਚ ਮਦਦਗਾਰ ਸਾਬਿਤ ਹੋ ਸਕਦੀ ਹੈ । ਆਂਵਲੇ ਨੂੰ ਤੁਸੀਂ ਅਚਾਰ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ ।ਆਮ ਤੌਰ ਤੇ ਅਸੀਂ ਘਰ ‘ਚ ਸਬਜ਼ੀ ਅਤੇ ਦਾਲ ਦੇ ਨਾਲ ਅਚਾਰ ਖਾਣਾ ਪਸੰਦ ਕਰਦੇ ਹਾਂ ।
ਇਸ ਤਰ੍ਹਾਂ ਆਂਵਲੇ ਨੂੰ ਅਚਾਰ ਦੇ ਤੌਰ ‘ਤੇ ਖਾਧਾ ਜਾ ਸਕਦਾ ਹੈ । ਆਂਵਲੇ ਦੇ ਫਾਇਦਿਆਂ ਨੂੰ ਵੇਖਦੇ ਹੋਏ ਕਈ ਲੋਕ ਆਂਵਲੇ ਦਾ ਜੂਸ ਪੀਣਾ ਪਸੰਦ ਕਰਦੇ ਹਨ । ਇਸ ਨੂੰ ਕਿਸੇ ਜੂਸ ‘ਚ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ ।