ਬੇਲ ਦੇ ਸ਼ਰਬਤ ਪੀਣ ਦੇ ਹਨ ਕਈ ਫਾਇਦੇ, ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ
ਬੇਲ ਦੇ ਸ਼ਰਬਤ ਵਿੱਚ ਕੈਲਸ਼ੀਅਮ, ਫਾਸਫੋਰਸ, ਫਾਈਬਰ, ਪ੍ਰੋਟੀਨ, ਆਇਰਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇ ਹ ਗਰਮੀਆਂ ‘ਚ ਹੀਟ ਸਟ੍ਰੋਕ ਤੋਂ ਬਚਾਉਣ ਦੇ ਨਾਲ ਪਾਚਨ ਕਿਰਿਆ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦਾ ਹੈ। ਇਸ ਦੇ ਲੈਣ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਦਿਲ ਨੂੰ ਸਿਹਤਮੰਦ ਰਹਿਣ ਨਾਲ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਹੋਰ ਪੜ੍ਹੋ :
ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਗੁਰਪ੍ਰੀਤ ਘੁੱਗੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਪਾਈਆਂ ਲਾਹਣਤਾਂ
ਇਸ ਲਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀ ਡਾਈਟ ‘ਚ ਬੇਲ ਦੇ ਸ਼ਰਬਤ ਜ਼ਰੂਰ ਸ਼ਾਮਲ ਕਰਨਾ ਚਾਹੀਦਾ। ਬੇਲ ਦਾ ਸ਼ਰਬਤ ਪੀਣ ਨਾਲ ਸਰੀਰ ‘ਚ ਸ਼ੂਗਰ ਲੈਵਲ ਕੰਟਰੋਲ ਰਹਿਣ ‘ਚ ਮਦਦ ਮਿਲਦੀ ਹੈ। ਗਰਮੀ ਤੋਂ ਤੇਜ਼ ਧੁੱਪ ਦੇ ਸੰਪਰਕ ‘ਚ ਆਉਣ ਕਾਰਨ ਹੀਟਸਟ੍ਰੋਕ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਠੰਡਾ-ਠੰਡਾ ਬੇਲ ਸ਼ਰਬਤ ਪੀਣਾ ਬੈਸਟ ਆਪਸ਼ਨ ਹੈ।
ਇਹ ਸਰੀਰ ਦੀ ਗਰਮੀ ਦੂਰ ਕਰਨ ਦੇ ਨਾਲ ਲੂੰ ਤੋਂ ਬਚਾਅ ਕਰਦਾ ਹੈ। ਸਰੀਰ ‘ਚ ਪਾਣੀ ਦੀ ਕਮੀ ਦੇ ਕਾਰਨ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਦੇ ਸੇਵਨ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ ‘ਚ ਪੇਟ ‘ਚ ਦਰਦ, ਐਸਿਡਿਟੀ, ਕਬਜ਼, ਦਸਤ, ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਅਰਾਮ ਮਿਲਦਾ ਹੈ। ਮੋਟਾਪੇ ਤੋਂ ਪੀੜਤ ਲੋਕਾਂ ਨੂੰ ਆਪਣੀ ਡੇਲੀ ਡਾਇਟ ‘ਚ ਬੇਲ ਸ਼ਰਬਤ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਫਾਈਬਰ ਜ਼ਿਆਦਾ ਹੋਣ ਨਾਲ ਸਰੀਰ ‘ਚ ਜਮ੍ਹਾਂ ਚਰਬੀ ਨੂੰ ਤੇਜ਼ੀ ਨਾਲ ਘਟਾਉਣ ‘ਚ ਮਦਦ ਮਿਲੇਗੀ।