ਗੁੜ ਦੀ ਚਾਹ ਦੇ ਹਨ ਬਹੁਤ ਸਾਰੇ ਫਾਇਦੇ, ਇਨ੍ਹਾਂ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ
ਗੁੜ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ । ਕੋਰੋਨਾ ਕਾਲ ‘ਚ ਗੁੜ ਦਾ ਸੇਵਨ ਕਰਨ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ । ਇਸ ਦੇ ਨਾਲ ਹੀ ਵਜ਼ਨ ਘੱਟ ਕਰਨ ਤੋਂ ਲੈ ਕੇ ਕਈ ਬਿਮਾਰੀਆਂ ਨੂੰ ਦੂਰ ਕਰਨ ‘ਚ ਵੀ ਸਹਾਇਕ ਹੁੰਦਾ ਹੈ ।ਸਰਦੀਆਂ ‘ਚ ਗੁੜ ਦੀ ਚਾਹ ਕਈ ਬਿਮਾਰੀਆਂ ਨੂੰ ਦੂਰ ਕਰਨ ‘ਚ ਸਹਾਇਕ ਹੁੰਦੀ ਹੈ ।ਸਰਦੀਆਂ ‘ਚ ਗੁੜ ਦੀ ਚਾਹ ਪੀਣ ਦੇ ਬਹੁਤ ਸਾਰੇ ਫਾਇਦੇ ਹਨ ।
ਪੇਟ ਘੱਟ ਹੁੰਦਾ ਹੈ
ਸਰਦੀਆਂ ‘ਚ ਗੁੜ ਦੀ ਚਾਹ ਪੀਣ ਦੇ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ ਅਤੇ ਇਨਸਾਨ ਸਿਹਤਮੰਦ ਰਹਿੰਦਾ ਹੈ ।
ਹੋਰ ਪੜ੍ਹੋ : ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਕੀਤੀ ਗਈ ਅਰਦਾਸ
ਪਾਚਨ ਤੰਤਰ ‘ਚ ਸੁਧਾਰ
ਗੁੜ ਦੀ ਚਾਹ ਪਾਚਨ ਤੰਤਰ ‘ਚ ਸੁਧਾਰ ਲਿਆਉਂਦੀ ਹੈ । ਸੀਨੇ ‘ਚ ਹੋਣ ਵਾਲੀ ਜਲਨ ‘ਚ ਵੀ ਮਦਦਗਾਰ ਹੁੰਦੀ ਹੈ ।
ਮਾਈਗ੍ਰੇਨ ਤੋਂ ਰਾਹਤ
ਮਾਈਗ੍ਰੇਨ ਜਾਂ ਸਿਰ ਦਰਦ ਦੇ ਮਰੀਜ਼ਾਂ ਨੂੰ ਗਾਂ ਦੇ ਦੁੱਧ ‘ਚ ਗੁੜ ਦੀ ਚਾਹ ਬਣਾ ਕੇ ਪੀਣੀ ਚਾਹੀਦੀ ਹੈ। ਇਸ ਨਾਲ ਸਿਰ ਦਰਦ ‘ਚ ਰਾਹਤ ਮਿਲਦੀ ਹੈ । ਜਿਨ੍ਹਾਂ ਨੂੰ ਲੋਕਾਂ ਨੂੰ ਖੁਨ ਦੀ ਕਮੀ ਹੈ ਉਹ ਵੀ ਗੁੜ ਦਾ ਇਸਤੇਮਾਲ ਕਰਕੇ ਇਸ ਤੋਂ ਰਾਹਤ ਪਾ ਸਕਦੇ ਹਨ ।