ਹਰੀ ਮਿਰਚ ਖਾਣ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ 'ਚ ਹੈ ਲਾਭਦਾਇਕ
ਹਰੀ ਮਿਰਚ (Green Chilli) ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੀ । ਬਲਕਿ ਇਸ ਨੂੰ ਖਾਣ ਦੇ ਨਾਲ ਸਰੀਰ ਨੂੰ ਕਈ ਫਾਇਦੇ ਵੀ ਪਹੁੰਚਦੇ ਹਨ । ਹਰੀ ਮਿਰਚ ਖਾਣ ਦੇ ਨਾਲ ਕਈ ਸਿਹਤ ਲਾਭ ਹੁੰਦੇ ਹਨ । ਐਂਟੀਆਕਸੀਡੈਂਟ ਨਾਲ ਭਰਪੂਰ ਹਰੀ ਮਿਰਚ ਸਰੀਰ ਨੂੰ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਣ 'ਚ ਮਦਦਗਾਰ ਹੁੰਦੀ ਹੈ। ਇਸ ਤੋਂ ਇਲਾਵਾ ਹਰੀ ਮਿਰਚ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ । ਇਸ ਤੋਂ ਇਲਾਵਾ, ਮਿਰਚ ਬੀਟਾ-ਕੈਰੋਟੀਨ ਦੇ ਗੁਣਾਂ ਨਾਲ ਭਰਪੂਰ ਹੈ ਅਤੇ ਇਹ ਦੋਵੇਂ ਪੋਸ਼ਕ ਤੱਤ ਚਮੜੀ ਦੀ ਚਮਕ, ਕੱਸਣ ਅਤੇ ਕੋਮਲ ਬਣਤਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ।
image from google
ਹੋਰ ਪੜ੍ਹੋ : ਦਰਸ਼ਨ ਔਲਖ ਨੇ ਸਾਂਝਾ ਕੀਤਾ ਆਪਣੇ ਖੇਤਾਂ ਦਾ ਨਜ਼ਾਰਾ, ਫੈਨਸ ਨੂੰ ਪਸੰਦ ਆ ਰਿਹਾ ਵੀਡੀਓ
ਹਰੀ ਮਿਰਚ 'ਚ ਵਿਟਾਮਿਨ ਸੀ ਦੇ ਨਾਲ ਨਾਲ ਆਇਰਨ ਵੀ ਪਾਇਆ ਜਾਂਦਾ ਹੈ ਜੋ ਕਿ ਖੂਨ ਦੇ ਪ੍ਰਵਾਹ ਨੂੰ ਠੀਕ ਰੱਖਦਾ ਹੈ । ਜੇ ਤੁਹਾਨੂੰ ਸਰੀਰ ਚ ਹਰ ਵੇਲੇ ਥਕਾਨ ਮਹਿਸੂਸ ਹੁੰਦੀ ਹੈ ਤਾਂ ਅੱਜ ਤੋਂ ਹੀ ਹਰੀ ਮਿਰਚ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ । ਹਰੀ ਮਿਰਚ 'ਚ ਕੈਪਸਾਈਸਿਨ ਨਾਂਅ ਦਾ ਮਿਸ਼ਰਨ ਪਾਇਆ ਜਾਂਦਾ ਹੈ ਜੋ ਦਿਮਾਗ 'ਚ ਮੌਜੂਦ ਦਿਮਾਗ 'ਚ ਮੌਜੂਦ ਹਾਈਪੋਥੈਲੇਮਸ ਦੇ ਕੂਲਿੰਗ ਸੈਂਟਰ ਨੂੰ ਕਿਰਿਆਸ਼ੀਲ ਰੱਖਣ ਵਿੱਚ ਮਦਦ ਕਰਦਾ ਹੈ।
ਕਿਉਂਕਿ ਦਿਮਾਗ ਦਾ ਇਹ ਹਿੱਸਾ ਪੂਰੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ, ਇਸ ਲਈ ਭਾਰਤ ਵਰਗੇ ਗਰਮ ਦੇਸ਼ਾਂ ਵਿੱਚ ਸਦੀਆਂ 'ਚ ਹਰੀ ਮਿਰਚ ਦਾ ਸੇਵਨ ਕੀਤਾ ਜਾਂਦਾ ਰਿਹਾ ਹੈ ਤਾਂ ਜੋ ਸਰੀਰ ਦੇ ਤਾਪਮਾਨ ਨੂੰ ਕੁਦਰਤੀ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਹਰੀ ਮਿਰਚ ਕਈ ਬੀਮਾਰੀਆਂ 'ਚ ਵੀ ਕਾਰਗਰ ਸਾਬਿਤ ਹੁੰਦੀ ਹੈ । ਜੇ ਤੁਸੀਂ ਸ਼ੂਗਰ ਦੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਹਰੀ ਮਿਰਚ ਨੂੰ ਖਾਣਾ ਸ਼ੁਰੂ ਕਰੋ ।ਇਸ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ 'ਚ ਰਹੇਗੀ । ਇਸ ਤੋਂ ਇਲਾਵਾ ਜੇ ਤੁਸੀਂ ਸਾਈਨਸ ਦੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਆਪਣੇ ਖਾਣੇ 'ਚ ਹਰੀ ਮਿਰਚ ਦੀ ਵਰਤੋਂ ਵਧਾ ਦਿਓ ।