ਅਰਬੀ ਦੀ ਸਬਜ਼ੀ ਦੇ ਹਨ ਬਹੁਤ ਫਾਇਦੇ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ
ਅਰਬੀ (Arbi)ਦੀ ਸਬਜ਼ੀ ਦਾ ਸੁਆਦ ਬੇਸ਼ੱਕ ਆਲੂਆਂ ਵਰਗਾ ਹੁੰਦਾ ਹੈ । ਪਰ ਇਸ ਨੂੰ ਖਾਣ ਦੇ ਬਹੁਤ ਸਾਰੇ ਫਾਇਦੇ ਹਨ ਅਤੇ ਇਹ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ । ਅਰਬੀ ਦੇ ਨਾਲ-ਨਾਲ ਇਸ ਦੇ ਪੱਤਿਆਂ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਕਈ ਲੋਕ ਇਸ ਦੇ ਪੱਤਿਆਂ ਦੇ ਪਕੌੜੇ ਵੀ ਬਣਾਉਂਦੇ ਹਨ । ਮਸ਼ਹੂਰ ਵਿਗਿਆਨੀ ਅਤੇ ਲੇਖਕ ਮੁਨਮੁਨ ਗਨੇਰੀਵਾਲ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਚ ਅਰਬੀ ਦੇ ਨਾਲ ਜੁੜੇ ਤੱਥਾਂ ਨੂੰ ਸਾਂਝਾ ਕੀਤਾ ਹੈ । ਅਰਬੀ ਆਮ ਤੌਰ ‘ਤੇ ਗਰਮੀਆਂ ਅਤੇ ਸਰਦੀਆਂ ਦੋਹਾਂ ਰੁੱਤਾਂ ‘ਚ ਮਿਲ ਜਾਂਦੀ ਹੈ ।
image From google
ਹੋਰ ਪੜ੍ਹੋ : ਗੀਤਾ ਬਸਰਾ ਨੇ ਸਾਂਝੀਆਂ ਕੀਤੀਆਂ ਸਹੇਲੀਆਂ ਨਾਲ ਪੁਰਾਣੀਆਂ ਯਾਦਾਂ, ਤਸਵੀਰਾਂ ਹੋ ਰਹੀਆਂ ਵਾਇਰਲ
ਸਰਦੀਆਂ ‘ਚ ਵੀ ਲੋਕ ਇਸ ਨੂੰ ਚਾਅ ਦੇ ਨਾਲ ਖਾਂਦੇ ਹਨ ।ਅਰਬੀ ‘ਚ ਫਾਈਬਰ,ਪੋਟਾਸ਼ੀਅਮ , ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਦਾ ਬਹੁਤ ਵਧੀਆ ਸਰੋਤ ਮੰਨਿਆਂ ਜਾਂਦਾ ਹੈ । ਇਸਦੇ ਸੇਵਨ ਦੇ ਨਾਲ ਬਲੱਡ ਸ਼ੂਗਰ ਅਤੇ ਦਿਲ ਨੂੰ ਤੰਦਰੁਸਤ ਰੱਖਣ ‘ਚ ਮਦਦ ਮਿਲਦੀ ਹੈ ।
image From Google
ਇਸ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਸਟਾਰਚ ਵਾਲੀ ਸਬਜ਼ੀ ਹੈ ਜਿਸ ਵਿਚ ਦੋ ਤਰ੍ਹਾਂ ਦੇ ਕਾਰਬੋਹਾਈਡਰੇਟ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪ੍ਰਬੰਧਨ ਲਈ ਬਹੁਤ ਵਧੀਆ ਹੁੰਦੇ ਹਨ।
View this post on Instagram
ਇਹ ਫਾਈਬਰ ਅਤੇ ਰੋਧਕ ਸਟਾਰਚ ਹਨ। ਇਹ ਹੋਰ ਕਾਰਬੋਹਾਈਡਰੇਟਾਂ ਦੇ ਪਾਚਨ ਨੂੰ ਵੀ ਹੌਲੀ ਕਰ ਦਿੰਦਾ ਹੈ, ਜਿਸ ਨਾਲ ਭੋਜਨ ਤੋਂ ਬਾਅਦ ਬਲੱਡ ਸ਼ੂਗਰ ਨਹੀਂ ਵਧਦੀ। ਇੰਨਾ ਹੀ ਨਹੀਂ ਇਹ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।