ਇਸ ਗੀਤ ਦੇ ਬੋਲ ਸੁਣ ਗਾਇਕ ਰਵਿੰਦਰ ਗਰੇਵਾਲ ਦੀਆਂ ਅੱਖਾਂ ਵਿਚ ਆਏ ਹੰਜੂ, ਵੇਖੋ ਵੀਡੀਓ

Reported by: PTC Punjabi Desk | Edited by: Gourav Kochhar  |  April 27th 2018 07:17 AM |  Updated: April 27th 2018 07:19 AM

ਇਸ ਗੀਤ ਦੇ ਬੋਲ ਸੁਣ ਗਾਇਕ ਰਵਿੰਦਰ ਗਰੇਵਾਲ ਦੀਆਂ ਅੱਖਾਂ ਵਿਚ ਆਏ ਹੰਜੂ, ਵੇਖੋ ਵੀਡੀਓ

ਪੰਜਾਬੀ ਗਾਇਕੀ ਦੇ ਗੂੜ੍ਹੇ ਹਸਤਾਖਰ ਗਾਇਕ ਰਵਿੰਦਰ ਗਰੇਵਾਲ Ravinder Grewal ਵਲੋਂ ਕੁਝ ਸਮਾਂ ਪਹਿਲਾਂ ਇਕ ਗੀਤ 'ਭਜਨ ਸਿੰਘ' ਦਾ ਆਡੀਓ ਗ੍ਰਾਫਿਕਸ ਨਾਲ ਯੂ-ਟਿਊਬ 'ਤੇ ਪਾਇਆ ਗਿਆ ਸੀ। ਉਸ ਗੀਤ ਨੂੰ ਸਰੋਤਿਆਂ ਵਲੋਂ ਏਨਾ ਕੁ ਪਿਆਰ ਦਿੱਤਾ ਗਿਆ ਕਿ ਸਮੁੱਚੀ ਟੀਮ ਵੀਡੀਓ ਤਿਆਰ ਕਰਨ ਲਈ ਉਤਸ਼ਾਹਿਤ ਹੋ ਗਈ ਤੇ ਨੌਜਵਾਨ ਡਾਇਰੈਕਟਰ ਅਥਰਵ ਬਲੂਜਾ ਨੇ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ।

Ravinder Grewal - Bhajan Singh

ਅੱਜ ਟੇਡੀ ਪੱਗ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਗਏ ਗੀਤ 'ਭਜਨ ਸਿੰਘ Bhajan Singh' ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੇ ਲਿਖੇ ਗੀਤ ਨੂੰ ਜਦੋਂ ਉਨ੍ਹਾਂ ਪੜ੍ਹਿਆ ਤਾਂ ਉਸ ਦੇ ਦਿਲ ਵਿਚੋਂ ਅੱਥਰੂ ਸਿੰਮੇ ਤੇ ਉਸ ਨੇ ਉਸੇ ਵਕਤ ਰਿਕਾਰਡ ਕਰਨ ਦਾ ਵਿਚਾਰ ਬਣਾਇਆ ਤੇ ਅੱਜ ਉਸਦਾ ਵੀਡੀਓ ਰਿਲੀਜ਼ ਕਰਦਿਆਂ ਉਨ੍ਹਾਂ ਦੇ ਮਨ ਨੂੰ ਵੱਡੀ ਤਸੱਲੀ ਮਿਲ ਰਹੀ ਹੈ। ਇਸ ਵੀਡੀਓ ਵਿਚ 'ਭਜਨ ਸਿੰਘ' ਦਾ ਕਿਰਦਾਰ ਨਿਭਾਉਂਦਿਆਂ ਉਨ੍ਹਾਂ ਕਿਸਾਨੀ ਦੇ ਅਸਲ ਦਰਦ ਨੂੰ ਮਹਿਸੂਸ ਕੀਤਾ।

Ravinder Grewal - Bhajan Singh

ਉਨ੍ਹਾਂ Ravinder Grewal ਕਿਹਾ ਕਿ ਜਿੱਥੇ ਕੁਝ ਦੁੱਖ ਕਿਸਾਨ ਨੇ ਖੁਦ ਸਹੇੜੇ ਹਨ ਉੱਥੇ ਕੁਦਰਤੀ ਮਾਰਾਂ ਤੇ ਸਰਕਾਰਾਂ ਵੀ ਉਸ 'ਤੇ ਕੋਈ ਤਰਸ ਨਹੀਂ ਕਰਦੀਆਂ ਜਿਸ ਕਾਰਨ ਉਸਦਾ ਦਿਲ ਆਉਣ ਵਾਲੀ ਬਿਪਤਾ ਨੂੰ ਸੋਚ ਸੋਚ ਕੇ ਕੁਦਰਤੀ ਲੈਅ ਤੋਂ ਵੱਖਰਾ ਹੋ ਕੇ ਧੜਕਦਾ ਹੈ। ਰਵਿੰਦਰ ਗਰੇਵਾਲ Ravinder Grewal ਨੇ ਕਿਹਾ ਕਿ ਆਸ ਹੈ ਕਿ ਸਮੁੱਚੀ ਟੀਮ ਵਲੋਂ ਤਿਆਰ ਇਸ ਗੀਤ ਨੂੰ ਸਰੋਤੇ ਜ਼ਰੂਰ ਪਸੰਦ ਕਰਨਗੇ ਤੇ ਸਰਕਾਰਾਂ ਕਿਸਾਨਾਂ ਦੇ ਮਾਨਸਿਕ ਜ਼ਖਮਾਂ ਤੇ ਫੈਹਾ ਰੱਖ ਕੇ ਫੂਕ ਮਾਰਨ ਬਾਰੇ ਜ਼ਰੂਰ ਸੋਚਣਗੀਆਂ।

Ravinder Grewal - Bhajan Singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network