ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਇਸ ਕੁੜੀ ਦਾ ਵੀਡੀਓ, ਸ਼ੇਰਾਂ ਦੇ ਝੁੰਡ ਦੇ ਨਾਲ ਆਈ ਨਜ਼ਰ

Reported by: PTC Punjabi Desk | Edited by: Shaminder  |  January 18th 2022 11:12 AM |  Updated: January 18th 2022 11:12 AM

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਇਸ ਕੁੜੀ ਦਾ ਵੀਡੀਓ, ਸ਼ੇਰਾਂ ਦੇ ਝੁੰਡ ਦੇ ਨਾਲ ਆਈ ਨਜ਼ਰ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਜੋ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਣਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਨ । ਜਿਸ ਨੂੰ ਵੇਖ ਕੇ ਤੁਸੀਂ ਵੀ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜ਼ਬੂਰ ਹੋ ਜਾਓਗੇ।ਜੀ ਹਾਂ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਕੁੜੀ (Girl) ਸ਼ੇਰਾਂ ਦੇ ਇੱਕ ਸਮੂਹ ਦੇ ਨਾਲ ਵੀਡੀਓ ਵਿੱਚ, ਔਰਤ ਛੇ ਸ਼ੇਰਾਂ (Lions)ਦੇ ਪਿੱਛੇ ਇੱਕ ਜੰਗਲ ਵਿੱਚ ਇਸ ਤਰ੍ਹਾਂ ਘੁੰਮਦੀ ਦਿਖਾਈ ਦੇ ਰਹੀ ਹੈ ਜਿਵੇਂ ਕਿ ਉਹ ਉਸਦੇ ਪਾਲਤੂ ਕੁੱਤੇ ਹੋਣ।

Girl Viral Video image From instagram

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸਾਰਾ ਅਲੀ ਖ਼ਾਨ ਦੇ ਬਚਪਨ ਦੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਉਸਨੇ ਇੱਕ ਸ਼ੇਰਨੀ ਦੀ ਪੂਛ ਵੀ ਫੜੀ ਹੋਈ ਹੈ ਅਤੇ ਵੀਡੀਓ ਖਤਮ ਹੋਣ ਤੋਂ ਠੀਕ ਪਹਿਲਾਂ ਕੈਮਰੇ ਵੱਲ ਹਿਲਾਉਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ੇਰਨੀਆਂ ਵੀ ਔਰਤ ਦੀ ਸੰਗਤ ਵਿਚ ਕਾਫੀ ਆਰਾਮਦਾਇਕ ਲੱਗਦੀਆਂ ਹਨ। ਉਹ ਨਾ ਤਾਂ ਔਰਤ ਜਾਂ ਵੀਡੀਓ ਸ਼ੂਟ ਕਰਨ ਵਾਲੇ ਵਿਅਕਤੀ 'ਤੇ ਹਮਲਾ ਕਰਦੇ ਹਨ।

lion girl image From instagram

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਔਰਤ ਜੰਗਲ ਦੇ ਸ਼ਕਤੀਸ਼ਾਲੀ ਜਾਨਵਰ ਦੇ ਨਾਲ ਇਸ ਤਰ੍ਹਾਂ ਜਾ ਰਹੀ ਹੈ ਜਿਵੇਂ ਕਿ ਇਹ ਉਸ ਦੇ ਪਾਲਤੂ ਜਾਨਵਰ ਹੋਣ । ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਖੂਬ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਅਤੇ ਲੋਕਾਂ ਵੱਲੋਂ ਇਸ ‘ਤੇ ਲਗਾਤਾਰ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਇਸ ਵੀਡੀਓ ‘ਚ ਆ ਰਹੀ ਕੁੜੀ ਵੀ ਇਨ੍ਹਾਂ ਖੂੰਖਾਰ ਜਾਨਵਰਾਂ ਦੇ ਨਾਲ ਬਹੁਤ ਹੀ ਸਹਿਜ ਨਜ਼ਰ ਆ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network