ਕੁੜੀਆਂ ਨਾਲ ਹੁੰਦੇ ਧੱਕੇ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’ ਦਾ ਟ੍ਰੇਲਰ ਰਿਲੀਜ਼

Reported by: PTC Punjabi Desk | Edited by: Shaminder  |  February 10th 2023 01:55 PM |  Updated: February 10th 2023 02:01 PM

ਕੁੜੀਆਂ ਨਾਲ ਹੁੰਦੇ ਧੱਕੇ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’ ਦਾ ਟ੍ਰੇਲਰ ਰਿਲੀਜ਼

ਗਿੱਪੀ ਗਰੇਵਾਲ (Gippy Grewal) ਅਤੇ ਤਾਨੀਆ (Tania) ਦੀ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’ (Mitran Da Naa Chalda) ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ 'ਚ ਗਿੱਪੀ ਗਰੇਵਾਲ ਨੇ ਇੱਕ ਹਕਲਾਉਣ ਵਾਲੇ ਸ਼ਖਸ ਦਾ ਕਿਰਦਾਰ ਨਿਭਾਇਆ ਹੈ ਜੋ ਦਿਲੋਂ ਹੀ ਦਿਲੋਂ ਤਾਨੀਆ ਨੂੰ ਚਾਹੁੰਦਾ ਹੈ । ਪਰ ਤਾਨੀਆ ਦੇ ਨਾਲ ਕੁਝ ਅਜਿਹਾ ਹੁੰਦਾ ਹੈ ਕਿ ਉਸ ਨੂੰ ਸਮਾਜ ਦੀਆਂ ਗੰਦੀਆਂ ਨਜ਼ਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ । ਫ਼ਿਲਮ ਦੇ ਟ੍ਰੇਲਰ ‘ਚ ਕੁੜੀਆਂ ਦੀ ਸਥਿਤੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

Gippy Grewal ,' Image Source : Youtube

ਹੋਰ ਪੜ੍ਹੋ : ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

ਫ਼ਿਲਮ ਦੇ ਮੁੱਖ ਕਿਰਦਾਰ

‘ਮਿੱਤਰਾਂ ਦਾ ਨਾਂਅ ਚੱਲਦਾ’ ਦੇ ਮੁੱਖ ਕਿਰਦਾਰਾਂ ‘ਚ ਗਿੱਪੀ ਗਰੇਵਾਲ,ਤਾਨੀਆ ਅਤੇ ਸ਼ਵੇਤਾ ਤਿਵਾਰੀ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਰਾਜ ਸ਼ੋਕਰ, ਨਿਰਮਲ ਰਿਸ਼ੀ, ਹਰਦੀਪ ਗਿੱਲ, ਅਨੀਤਾ ਦੇਵਗਨ, ਦੀਦਾਰ ਗਿੱਲ, ਆਰਚੀ ਸਚਦੇਵਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਨੂੰ ਪੰਕਜ ਬੱਤਰਾ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ।

Gippy Grewal , Image Source : Youtube

ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ਦਾ ਗੀਤ ‘ਦਿਲਾਂ ਦੀ ਗੱਲ’ ਰਿਲੀਜ਼, ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਕਮਿਸਟਰੀ ਨੇ ਦਰਸ਼ਕਾਂ ਨੂੰ ਵੀ ਕੀਤਾ ਭਾਵੁਕ

8 ਮਾਰਚ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਇਹ ਫ਼ਿਲਮ ਅੱਠ ਮਾਰਚ ਨੂੰ ਰਿਲੀਜ਼ ਹੋਵੇਗੀ । ਫ਼ਿਲਮ ਨੂੰ ਲੈ ਕੇ ਜਿੱਥੇ ਫ਼ਿਲਮ ਦੀ ਸਟਾਰ ਕਾਸਟ ਪੱਬਾਂ ਭਾਰ ਹੈ, ਉੱਥੇ ਹੀ ਦਰਸ਼ਕ ਵੀ ਉਤਸ਼ਾਹਿਤ ਹਨ । ਕਿਉਂਕਿ ਇਸ ਫ਼ਿਲਮ ਦੀ ਕਹਾਣੀ ਹੋਰਨਾਂ ਫ਼ਿਲਮਾਂ ਤੋਂ ਜ਼ਰਾ ਹੱਟ ਕੇ ਹੈ ।

Tania Image Source : Youtube

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।ਜਿਸ ‘ਚ ‘ਅਰਦਾਸ’ ਅਤੇ ‘ਅਰਦਾਸ ਕਰਾਂ’ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network