ਬੰਗਲਾਦੇਸ਼ ‘ਚ ਪੈਦਾ ਹੋਈ ਸਭ ਤੋਂ ਛੋਟੀ ਗਾਂ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

Reported by: PTC Punjabi Desk | Edited by: Shaminder  |  July 09th 2021 06:16 PM |  Updated: July 09th 2021 06:16 PM

ਬੰਗਲਾਦੇਸ਼ ‘ਚ ਪੈਦਾ ਹੋਈ ਸਭ ਤੋਂ ਛੋਟੀ ਗਾਂ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

ਬੰਗਲਾਦੇਸ਼ ‘ਚ ਸਭ ਤੋਂ ਛੋਟੀ ਗਾਂ ਪੈਦਾ ਹੋਈ ਹੈ ਜੋ ਬੌਣੀ ਗਾਂ ਹੈ । ਇਸ ਦਾ ਨਾਂਅ ਰਾਣੀ ਰੱਖਿਆ ਗਿਆ ਹੈ। ਲੋਕ ਇਸ ਗਾਂ ਨੂੰ ਦੂਰ ਦੂਰਾਡਿਓਂ ਵੇਖਣ ਲਈ ਪਹੁੰਚ ਰਹੇ ਹਨ । ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨਜ਼ਦੀਕ ਇੱਕ ਫਾਰਮ ‘ਚ 23 ਮਹੀਨਿਆਂ ਦੀ ਗਾਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਇਸ ਗਾਂ ਦੀ ਮੂੰਹ ਤੋਂ ਲੈ ਕੇ ਪੂਛ ਤੱਕ ਦੀ ਲੰਬਾਈ ਮਹਿਜ਼  26 ਇੰਚ ਹੈ ।

Small Cow

ਹੋਰ ਪੜ੍ਹੋ : ਗਾਇਕ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ‘ਤੁਣਕਾ-ਤੁਣਕਾ’ 16 ਜੁਲਾਈ ਨੂੰ ਨਹੀਂ ਹੋਵੇਗੀ ਰਿਲੀਜ਼ 

Smallest cow,,

23 ਮਹੀਨਿਆਂ ਦੀ ਗਾਂ ਹੋਣ ਦੇ ਬਾਅਦ ਵੀ ਰਾਣੀ ਦਾ ਭਾਰ ਸਿਰਫ  26  ਕਿਲੋਗ੍ਰਾਮ ਹੈ। ਇਸ ਦੇ ਮਾਲਕ ਨੇ ਕਿਹਾ ਕਿ ਰਾਣੀ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਸਭ ਤੋਂ ਛੋਟੀ ਗਾਂ ਤੋਂ ਚਾਰ ਇੰਚ ਛੋਟੀ ਹੈ। ਹਾਲਾਂਕਿ, ਹੁਣ ਤੱਕ ਗਿੰਨੀਜ਼ ਵਰਲਡ ਰਿਕਾਰਡ ਨੇ ਰਾਣੀ ਨੂੰ ਸਭ ਤੋਂ ਛੋਟੀ ਗਾਂ ਨਹੀਂ ਮੰਨਿਆ ਬੰਗਲਾਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਖ਼ਤਰੇ ਅਤੇ ਮ੍ਰਿਤਕਾਂ ਦੀ ਗਿਣਤੀ ਦੇ ਮੱਦੇਨਜ਼ਰ ਸਰਕਾਰ ਨੇ ਲੌਕਡਾਊਨ ਲਾਗੂ ਕੀਤਾ ਹੈ।

Smallest Cow,

ਪਰ ਇਸਦੇ ਬਾਅਦ ਵੀ ਲੋਕ ਢਾਕਾ ਤੋਂ  ਚਰਿਗਰਾਮ ਵਿੱਚ ਸਥਿਤ ਇਸ ਫਾਰਮ ਵਿੱਚ ਰਾਣੀ ਨੂੰ ਦੇਖਣ ਲਈ ਪਹੁੰਚ ਰਹੇ ਹਨ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network