ਰਿਸ਼ਤਾ ਪੱਕਾ! ਜਲਦ ਹੀ 'ਵਿਆਹ ਕਰਵਾਉਣਗੇ' ਰਣਬੀਰ ਕਪੂਰ ਤੇ ਆਲੀਆ ਭੱਟ
ਲਓ ਜੀ ਬਾਲੀਵੁੱਡ ਦਾ ਇੱਕ ਹੋਰ ਕਪਲ ਬਹੁਤ ਜਲਦ ਵਿਆਹ ਕਰਵਾਉਣ ਜਾ ਰਿਹਾ ਹੈ। ਜੀ ਹਾਂ ਰਣਬੀਰ ਕਪੂਰ Ranbir Kapoor ਅਤੇ ਆਲੀਆ ਭੱਟ Alia Bhatt ਦੇ ਵਿਆਹ ਦੀਆਂ ਖਬਰਾਂ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਹਾਲ ਹੀ 'ਚ ਕਿਹਾ ਜਾ ਰਿਹਾ ਸੀ ਕਿ ਦੋਵੇਂ ਅਪ੍ਰੈਲ 'ਚ ਵਿਆਹ ਕਰਨ ਜਾ ਰਹੇ ਹਨ। ਇੰਨਾ ਹੀ ਨਹੀਂ, ਖਬਰਾਂ ਇਹ ਵੀ ਆਈਆਂ ਕਿ ਦੋਵਾਂ ਨੇ ਅਪ੍ਰੈਲ 'ਚ ਵਿਆਹ ਲਈ ਆਪਣੇ-ਆਪਣੇ ਕੰਮ ਤੋਂ ਬ੍ਰੇਕ ਲੈ ਲਈ ਹੈ। ਹੁਣ ਇਨ੍ਹਾਂ ਖਬਰਾਂ 'ਤੇ ਰਣਬੀਰ ਕਪੂਰ ਨੇ ਖੁਦ ਆਪਣਾ ਬਿਆਨ ਦਿੱਤਾ ਹੈ। ਰਣਬੀਰ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਆਲੀਆ ਨਾਲ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਜਦੋਂ ਉਨ੍ਹਾਂ ਨੂੰ ਵਿਆਹ ਦੀ ਤਰੀਕ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਆਪਣੇ ਪਤੀ ਸਮੀਰ ਮਾਹੀ ਦਾ ਸਿਰ ਦਰਦ ਇਸ ਤਰ੍ਹਾਂ ਕੀਤਾ ਦੂਰ, ਪਤੀ ਨੇ ਸਾਂਝਾ ਕੀਤਾ ਇਹ ਵੀਡੀਓ
Image Source: Twitter
ਹਾਲ ਹੀ ਵਿੱਚ ਆਪਣੇ ਪਿਤਾ ਰਿਸ਼ੀ ਕਪੂਰ ਦੀ ਸ਼ਰਮਾਜੀ ਨਮਕੀਨ ਸਪੈਸ਼ਲ ਸਕ੍ਰੀਨਿੰਗ ਵਿੱਚ ਹਾਜ਼ਰ ਹੋਏ ਅਭਿਨੇਤਾ ਨੇ ਆਪਣੇ ਵਿਆਹ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ। ਰਣਬੀਰ ਨੇ ਕਿਹਾ, ਮੈਂ ਮੀਡੀਆ ਨਾਲ ਗੱਲਬਾਤ ਦੌਰਾਨ ਵਿਆਹ ਦੀ ਤਾਰੀਕ ਬਾਰੇ ਫਿਲਹਾਲ ਨਹੀਂ ਦੱਸਾਂਗਾ, ਪਰ ਮੈਂ ਅਤੇ ਆਲੀਆ ਜਲਦੀ ਹੀ ਵਿਆਹ ਕਰਨ ਜਾ ਰਹੇ ਹਾਂ। ਹੁਣ ਰਣਬੀਰ ਦੇ ਇਸ ਬਿਆਨ ਨਾਲ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵੇਂ ਸ਼ਾਇਦ ਅਪ੍ਰੈਲ 'ਚ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
ਹੋਰ ਪੜ੍ਹੋ : ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ "'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"
Image Source: Twitter
ਆਲੀਆ ਅਤੇ ਰਣਬੀਰ ਨੇ ਹਾਲ ਹੀ 'ਚ ਫ਼ਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦੋਹਾਂ ਨੇ ਸਾਲ 2018 ਤੋਂ ਸ਼ੁਰੂ ਕੀਤੀ ਸੀ ਅਤੇ ਹੁਣ ਫ਼ਿਲਮ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਮੰਗਲਵਾਰ ਨੂੰ ਆਲੀਆ ਨੇ ਰਣਬੀਰ ਨਾਲ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇੰਨਾ ਹੀ ਨਹੀਂ ਦੋਹਾਂ ਨੇ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਦੋਵਾਂ ਨੇ ਕਾਸ਼ੀ ਦੇ ਇਕ ਮੰਦਰ 'ਚ ਪੂਜਾ ਵੀ ਕੀਤੀ। ਪੋਸਟ ਸ਼ੇਅਰ ਕਰਦੇ ਹੋਏ ਆਲੀਆ ਨੇ ਲਿਖਿਆ, ਅਸੀਂ ਸਾਲ 2018 ਵਿੱਚ ਸ਼ੂਟਿੰਗ ਸ਼ੁਰੂ ਕੀਤੀ ਸੀ ਅਤੇ ਹੁਣ ਆਖਿਰਕਾਰ ਬ੍ਰਹਮਾਸਤਰ (ਭਾਗ 1) ਦੀ ਸ਼ੂਟਿੰਗ ਖਤਮ ਹੋ ਗਈ ਹੈ। ਪ੍ਰਸ਼ੰਸਕ ਕਾਫੀ ਸਮੇਂ ਤੋਂ ਆਲੀਆ ਤੇ ਰਣਬੀਰ ਦੇ ਵਿਆਹ ਦੀ ਉਡੀਕ ਕਰ ਰਹੇ ਹਨ।