ਦਿਲ ਵਿੱਚ ਹੈ ਦੇਸ਼ ਭਗਤੀ ਦਾ ਜਜ਼ਬਾ, ਰਾਜਵੀਰ ਜਵੰਦਾ ਹਨ ਅਸਲ ਜਿੰਦਗੀ ਵਿਚ ਵੀ ਹੀਰੋ

Reported by: PTC Punjabi Desk | Edited by: Gourav Kochhar  |  April 26th 2018 06:08 AM |  Updated: April 26th 2018 06:08 AM

ਦਿਲ ਵਿੱਚ ਹੈ ਦੇਸ਼ ਭਗਤੀ ਦਾ ਜਜ਼ਬਾ, ਰਾਜਵੀਰ ਜਵੰਦਾ ਹਨ ਅਸਲ ਜਿੰਦਗੀ ਵਿਚ ਵੀ ਹੀਰੋ

ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਹਮੇਸ਼ਾ ਤਾਜ਼ੇ ਤੇ ਨਵੇਂ ਹੁਨਰ ਦਾ ਰਸਤਾ ਤਿਆਰ ਕੀਤਾ ਹੈ ਪਰ ਕੀ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਜੋ ਵਿਅਕਤੀ ਪੰਜਾਬ ਪੁਲਿਸ ਦੇ ਪਿਛੋਕੜ ਤੋਂ ਆ ਰਿਹਾ ਹੈ, ਉਸ ਦਾ ਨਾਂ ਮਿਊਜ਼ਿਕ ਇੰਡਸਟਰੀ ‘ਚ ਚੱਲ ਰਿਹਾ ਹੋਵੇ। ਇਹ ਨਾਂ ਹੈ ਰਾਜਵੀਰ ਜਵੰਦਾ Rajvir Jawanda ਦਾ ਜੋ ‘ਕੰਗਨੀ’ ਤੇ ‘ਪਟਿਆਲਾ ਸ਼ਾਹੀ ਪੱਗ’ ਵਰਗੇ ਗਾਣਿਆਂ ਨਾਲ ਮਸ਼ਹੂਰ ਹੋਇਆ ਹੈ।

rajvir jawanda

ਹੁਣ ਇਸ ਕਲਾਕਾਰ ਨੇ ਆਪਣਾ ਇੱਕ ਕਦਮ ਹੋਰ ਅੱਗੇ ਵਧਾਇਆ ਹੈ। ਇਹ ਗਾਇਕ ਹੁਣ ਐਕਟਰ ਵੀ ਬਣ ਗਿਆ ਹੈ। ਰਾਜਬੀਰ ਨੇ ‘ਸੁਬੇਦਾਰ ਜੋਗਿੰਦਰ ਸਿੰਘ Subedaar Joginder Singh’ ਨਾਲ ਆਪਣੀ ਐਕਟਿੰਗ ਦੀ ਕਾਫੀ ਤਾਰੀਫ ਫੈਨਸ ਤੇ ਇੰਡਸਟਰੀ ਤੋਂ ਹਾਸਲ ਕੀਤੀ ਹੈ।

ਰਾਜਬੀਰ Rajvir Jawanda ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਸੁਬੇਦਾਰ ਜੋਗਿੰਦਰ ਦੀ ਸ਼ੂਟਿੰਗ ਕਰ ਰਿਹਾ ਹੈ ਤੇ ਐਕਸ਼ਨ ਸੀਨ ਸਮੇਂ ਉਹ ਜ਼ਖ਼ਮੀ ਵੀ ਹੋ ਜਾਂਦਾ ਹੈ। ਉਸ ਨੇ ਵੀਡੀਓ ‘ਚ ‘ਸਲਾਮੀ’ ਵੀ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਰਾਜਬੀਰ ਦੇ ਦਿਲ ‘ਚ ਦੇਸ਼ ਲਈ ਤਾਕਤ, ਮਾਣ, ਸਤਿਕਾਰ ਕਾਫੀ ਡੂੰਘਾ ਹੈ।

ਫ਼ਿਲਮ ਬਾਰੇ ਗੱਲ ਕਰੀਏ ਤਾਂ ਇਸ ਨੇ 70mm ਸਕਰੀਨ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦਰਸ਼ਕਾਂ ਤੋਂ ਬਹੁਤ ਸਾਰੀ ਪ੍ਰਸ਼ੰਸਾ ਹਾਸਲ ਕੀਤੀ।

rajvir jawanda


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network